ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/295

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਿਵੇਂ ਮੁਕਲਾਵੇ ਜਾਵਾਂ
ਮਿੱਤਰਾਂ ਦਾ ਪਿੰਡ ਛੱਡਕੇ

ਮੈਨੂੰ ਯਾਦ ਗੱਡੀ ਵਿਚ ਆਈਆਂ

ਲੱਗੀਆਂ ਤ੍ਰਿੰਜਣਾਂ ਦੀਆਂ

ਭਾਗਾਂ ਵਾਲ਼ਿਆਂ ਦੇ ਹੋਣ ਮੁਕਲਾਵੇ

ਸਾਡੇ ਭਾ ਦਾ ਮਲ਼ ਪੈ ਗਿਆ

ਚਿੱਠੀਆਂ ਕਿਧਰ ਨੂੰ ਪਾਵਾਂ

ਦੱਸ ਕੇ ਨਾ ਗਿਆ ਮਿੱਤਰਾ

ਚਿੱਠੀ ਇਕ ਨਾ ਦਰਦ ਦੀ ਆਈ

ਕਾਗਤਾਂ ਦਾ ਰੁੱਗ ਆ ਗਿਆ

ਚਿੱਠੀ ਕਿਹੜੇ ਹੌਸਲੇ ਪਾਵਾਂ

ਦੇਮੇਂ ਨਾ ਜਵਾਬ ਸੁਹਣੀਏਂ

ਕਾਗਜਾਂ ਨਾਲ਼ ਘਰ ਭਰਤਾ

ਕਦੇ ਆਉਣ ਦੀ ਚਿੱਠੀ ਨਾ ਪਾਈ

ਕਿਤੇ ਸੁਖ ਦਾ ਸੁਨੇਹਾ ਘੱਲ ਵੇ

ਮੁੱਦਤਾਂ ਗੁਜ਼ਰ ਗੀਆਂ

ਬੱਦਲਾਂ ਨੂੰ ਦੇਖ ਰਹੀ

ਮੈਂ ਤੇਰਾ ਸੁਨੇਹਾ ਪਾ ਕੇ

ਸੁੱਤੀ ਪਈ ਨੂੰ ਹਿਚਕੀਆਂ ਆਈਆਂ

ਮਿੱਤਰਾਂ ਨੇ ਯਾਦ ਕਰੀ

293 - ਬੋਲੀਆਂ ਦਾ ਪਾਵਾਂ ਬੰਗਲਾ