ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/296

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖ ਖੁਲ੍ਹਗੀ ਨਜ਼ਰ ਨਾ ਆਇਆ
ਸੁਫਨੇ ’ਚ ਪੈਣ ਜਫੀਆਂ

ਮੈਨੂੰ ਮੱਸਿਆ ’ਚ ਪੈਣ ਭੁਲੇਖੇ

ਤੇਰੀ ਵੇ ਸੰਧੂਰੀ ਪੱਗ ਦੇ

ਸੰਧੂਰੀ ਪੱਗ ਦੇ ਭੁਲੇਖੇ ਪੈਂਦੇ

ਤ੍ਰਿੰਜਣਾਂ ’ਚ ਕੱਤਦੀ ਨੂੰ

ਕਦੀ ਪਾ ਵਤਨਾਂ ਵਲ ਫੇਰਾ

ਝਾਕਦੀ ਦੀ ਅੱਖ ਥੱਕ ਗੀ

ਮਾਪੇ ਮੈਨੂੰ ਰੋਗ ਪੁੱਛਦੇ

ਪਾਣੀ ਮੇਰਿਆਂ ਹੱਡਾਂ ਦਾ ਸੁੱਕਿਆ

ਚਿੱਤ ਲੱਗੇ ਨਾ ਉਦਾਸਣ ਹੋਈ

ਕਰਦੀ ਦਿਨ ਕਟੀਆਂ

ਕਿਹੜਾ ਗ਼ਮ ਨੀ ਜਾਨ ਨੂੰ ਲਾਇਆ

ਗੱਲ੍ਹਾਂ ਵਾਲਾ ਰੰਗ ਉਡਿਆ

ਮੇਰਾ ਹੈਨੀ ਦਿਲਾਂ ਦਾ ਭੇਤੀ

ਕੀਹਦੇ ਕੋਲ਼ ਭੇਦ ਦਸ ਦਾਂ

ਕਿਤੇ ਟੱਕਰੇਂ ਤਾਂ ਹਾਲ ਸੁਣਾਵਾਂ

ਦੁੱਖਾਂ ਵਿਚ ਪੈਗੀ ਜਿੰਦੜੀ

ਰੋਂਦੀ ਯਾਰ ਦੇ ਸਿਵੇ ਨੂੰ ਜਾਵੇ

ਖੁੱਲ੍ਹੀਆਂ ਬਾਬਰੀਆਂ

294 - ਬੋਲੀਆਂ ਦਾ ਪਾਵਾਂ ਬੰਗਲਾ