ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/298

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ
ਲੰਬਾ ਜੇਰਾ ਰੱਖ ਮਿੱਤਰਾ

ਯਾਰ ਹੋਣਗੇ ਮਿਲਣਗੇ ਆਪੇ

ਰੱਬ ਉਤੇ ਰੱਖ ਡੋਰੀਆਂ

ਕਦੀ ਹੋਣਗੇ ਸਬੱਬ ਨਾ ਮੇਲੇ

ਅਜ ਦੇ ਵਿਛੜਿਆਂ ਦੇ

ਇਕ ਵਾਰੀ ਮੇਲ਼ ਦਈਂ ਵੇ ਰੱਬਾ

ਕਿਤੇ ਵਿਛੜੇ ਹੀ ਨਾ ਮਰ ਜਾਈਏ

ਕਦੋਂ ਹੋਣਗੇ ਯਾਰ ਨਾਲ਼ ਮੇਲੇ

ਪਾਂਡਿਆ ਮੇਰਾ ਹੱਥ ਦੇਖ ਦੇ

ਜੋਗੀ ਉਤਰ ਪਹਾੜੋਂ ਆਇਆ

ਚਰਖੇ ਦੀ ਘੂਕ ਸੁਣਕੇ

296 - ਬੋਲੀਆਂ ਦਾ ਪਾਵਾਂ ਬੰਗਲਾ