ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਨਾਮ ਬਰਾਬਰ ਹੈਨੀ
ਖੰਡ ਮਖਿਆਲ਼ ਮਿਸ਼ਰੀ


ਤੇਰੇ ਨਾਮ ਬਿਨਾਂ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ


ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਦਾਤਿਆ


ਦੋ ਨੈਣ ਲੋਚਦੇ ਮੇਰੇ
ਗੁਰੂ ਜੀ ਤੇਰੇ ਦਰਸ਼ਨ ਨੂੰ


ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਹੋਵੇ ਤੇਰੀ ਦਾਤਾ ਜੀ


ਮੇਰੇ ਵਿਚ ਨਾ ਗੁਰੁ ਜੀ ਗੁਣ ਕੋਈ
ਔਗੁਣਾਂ ਦਾ ਮੈਂ ਭਰਿਆ

28 - ਬੋਲੀਆਂ ਦਾ ਪਾਵਾਂ ਬੰਗਲਾ