ਇਹ ਸਫ਼ਾ ਪ੍ਰਮਾਣਿਤ ਹੈ
ਰੰਗ-ਬਰੰਗੀਆਂ
ਕਾਮ ਹਨੇਰੀ
ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਕੋਈ ਦੇਖੋ
ਕਾਮ ਹਨੇਰੀ ਛਾਈ
ਨਾ ਕੋਈ ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵਲ ਨੂੰ ਸਹੁਰੇ ਝਾਕਣ
ਸੱਸਾਂ ਵਲ ਜਮਾਈ
ਪਾਪੀ ਕਲਜੁਗ ਨੇ-
ਉਲਟੀ ਨਦੀ ਚਲਾਈ


ਸੰਤੋ ਬੰਤੋ ਦੋਨੋ ਭੈਣਾਂ
ਇੱਕੋ ਪਿੰਡ ਵਿਆਹੀਆਂ
ਮਾਵਾਂ ਦੇ ਪੁੱਤ ਸਾਧੂ ਬਣਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਤੁਰਪੇ
ਖੈਰ ਨਾ ਪਾਉਂਦੀਆਂ ਮਾਈਆਂ
ਬਾਂਕਾਂ ਕੰਚ ਦੀਆਂ-
ਨਰਮ ਪੱਠੇ ਦੇ ਪਾਈਆਂ


ਜਾਂਦਾ ਸਾਧ ਦੇ ਡੇਰੇ
ਨਾਲ਼ੇ ਤਾਂ ਮੈਂ ਗਜ਼ਾ ਕਰੂੰਗਾ
ਨਾਲ਼ੇ ਪੜੂੰਗਾ ਡੇਰੇ
ਚੇਲਾ ਮੁੰਨ ਬਾਬਾ-
ਪੈਰ ਕੂਚਦਾ ਤੇਰੇ


299 - ਬੋਲੀਆਂ ਦਾ ਪਾਵਾਂ ਬੰਗਲਾ