ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/304

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਵਾਂ ਕਰੇ ਬੁਹਾਰੀ
ਏਸ ਜੁਆਨੀ ਨੇ
ਪਟਤੀ ਦੁਨੀਆਂ ਸਾਰੀ

ਤੇਰਾ ਕਦ ਮੁਕਲਾਵਾ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਚੂਲ਼ੀ ਚੂਲ਼ੀ ਢਾਬ ਭਰੀ
ਤੇਰਾ ਕਦ ਮੁਕਲਾਵਾ ਭਾਗ ਪਰੀ

ਘੜੇ ਦੋ ਦੋ ਚੱਕਦੀ

ਝਿਊਰਾਂ ਦੀ ਕੁੜੀ
ਘੜੇ ਦੋ ਦੋ ਚੱਕਦੀ
ਗੜਵਾ ਚੱਕਦੀ ਰੇਤ ਦਾ
ਜਿੰਦ ਜਾਵੇ-
ਮੁਕਲਾਵਾ ਚੇਤ ਦਾ

ਝਿਊਰਾਂ ਦੀ ਕੁੜੀ

ਘੜੇ ਦੋ ਦੋ ਚੱਕਦੀ
ਗੜਵਾ ਚੁੱਕਦੀ ਦਾਲ਼ ਦਾ
ਚਿੱਤ ਢਿੱਲਾ ਮਲਾਹਜ਼ੇਦਾਰ ਦਾ

ਝਿਊਰਾਂ ਦੀ ਕੁੜੀ

ਘੜੇ ਦੋ ਦੋ ਚੱਕਦੀ
ਗੜਵਾ ਚੁੱਕਦੀ ਖੀਰ ਦਾ
ਚਿੱਤ ਢਿੱਲਾ ਨਣਦ ਦੇ ਵੀਰ ਦਾ

ਝਿਊਰਾਂ ਦੀ ਕੁੜੀ ਨੇ ਸੱਗੀ ਕਰਾਈ

ਚੜ੍ਹ ਕੋਠੇ ਲਿਸ਼ਕਾਈ ਮਧਰੋ ਨੇ
ਜਗ ਲੁਟਣੇ ਨੂੰ ਪਾਈ ਮਧਰੋ ਨੇ

302- ਬੋਲੀਆਂ ਦਾ ਪਾਵਾਂ ਬੰਗਲਾ