ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/305

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਮੈਂ ਹੁੰਦੀ ਘੁਮਾਰਾਂ ਦੀ ਕੁੜੀ
ਘੜੇ ਪਰ ਘੜਾ ਚੜ੍ਹਾ ਰਖਦੀ
ਤਾਰ ਬੰਗਲੇ ਤਾਰ ਬੰਗਲੇ
ਮਸ਼ੀਨ ਲਗਾ ਰੱਖਦੀ

ਮੋਰੀਆਂ ਰਖਾ ਠਾਣੇਦਾਰਾ

ਆ ਠਾਣੇਦਾਰਾ ਵੇ ਆ ਠਾਣੇਦਾਰਾ
ਮੇਰੇ ਬੰਗਲੇ ਨੂੰ
ਮੋਰੀਆਂ ਰਖਾ ਠਾਣੇਦਾਰਾ

ਪੱਕੀ ਗੁਣਾਂ ਦੀ

ਨੌਕਰ ਜਾਂਦੇ ਕੀ ਖੱਟ ਲਿਆਂਦੇ
ਖੱਟ ਕੇ ਲਿਆਂਦਾ ਫੁੱਲ ਵੇ
ਮੈਂ ਪੱਕੀ ਗੁਣਾਂ ਦੀ-
ਮਧਰੀ ਦੇਖ ਨਾ ਡੁਲ ਵੇ

ਮਧਰੀ ਰੰਨ ਦਾ ਕੀ ਸਲਾਹੁਣਾ

ਜਿਉਂ ਚਰਖੇ ਦਾ ਮੁੰਨਾਂ
ਮਧਰੀ ਦੀਂਹਦੀ ਨੀ-
ਘਰ ਸੁੰਨੇ ਦਾ ਸੁੰਨਾ

ਮੁਰਾਦਾਂ ਪੂਰੀਆਂ ਵੇ

ਬਾਹਲੇ ਟੱਬਰ ਵਿਚ
ਕੁਝ ਨੀ ਵੇ ਬਣਦਾ
ਥੋਹੜੇ ਟੱਬਰ ਵਿਚ ਚੂਰੀਆਂ ਵੇ
ਅੱਡ ਹੋ ਜਾ-
ਮੁਰਾਦਾਂ ਪੂਰੀਆਂ ਵੇ

303 - ਬੋਲੀਆਂ ਦਾ ਪਾਵਾਂ ਬੰਗਲਾ