ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/307

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਦਾ ਗੁਮਾਨ ਨਾ ਕਰੀਂ
ਤੇਲ ਬਾਝ ਨਾ ਪੱਕਦੇ ਗੁਲਗਲੇ
ਦੇਖ ਰਹੀ ਪਰਤਿਆ ਕੇ
ਦੇ ਕੇ ਹੁਲਾਰਾ ਚੜ੍ਹਗੀ ਪੀਂਘ ਪੁਰ
ਪੀਘ ਗਈ ਬਲ ਖਾ ਕੇ
ਰੂਪ ਦਾ ਗੁਮਾਨ ਨਾ ਕਰੀਂ
ਵਿਚ ਤੀਆਂ ਦੇ ਆ ਕੇ

ਆਏ ਗਏ ਦਾ ਘਰ

ਇਕ ਡੰਗ ਦਾ ਦੁੱਧ ਸਾਰਾ ਪਿਆਇਆ
ਲਿਆਣ ਬਹਾਈ ਢਾਣੀ
ਇਕ ਡੰਗ ਦੇ ’ਚੋਂ ਕੀ ਕੱਢ ਲੂੰਗੀ
ਫਿਰਨੀ ਨਹੀਂ ਮਧਾਣੀ
ਆਏ ਗਏ ਦਾ ਘਰ ਵੇ ਸਖਤਿਆ
ਕੀ ਪਾ ਦੂੰਗੀ ਪਾਣੀ
ਭਲਿਆਂ ਮੂੰਹਾਂ ਤੋਂ ਬੁਰੇ ਪੈਣ ਗੇ
ਤੈਂ ਨਾ ਗਲ ਪਛਾਣੀ
ਮੇਰੇ ਸਿਰ ਤੇ ਵੇ-
ਤੈਂ ਮੌਜ ਬਥੇਰੀ ਮਾਣੀ

ਖੱਟਣ ਗਏ ਕੀ ਖੱਟ ਲਿਆਏ

ਬਾਰੀਂ ਬਰਸੀਂ ਖੱਟਣ ਗਏ
ਖੱਟ ਕੇ ਲਿਆਂਦਾ ਚੀਣਾ
ਪਿਓਕੇ ਜਾਂਦੀ ਨੂੰ-
ਬਲਦ ਜੋੜਤਾ ਮੀਣਾ

ਬਾਰੀ ਬਰਸੀਂ ਖੱਟਣ ਗਏ

ਖੱਟ ਕੇ ਲਿਆਂਦੀ ਮਾਇਆ
ਵਾਰੇ ਜਾਈਏ ਭਗਤ ਸਿੰਘ ਤੋਂ
ਜਿਨ੍ਹੇਂ ਸੰਬਲੀ 'ਚ ਬੰਬ ਚਲਾਇਆ

305 - ਬੋਲੀਆਂ ਦਾ ਪਾਵਾਂ ਬੰਗਲਾ