ਇਹ ਸਫ਼ਾ ਪ੍ਰਮਾਣਿਤ ਹੈ
ਬਾਰੀ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਤਰ ਵੇ
ਮੇਰਾ ਉਡੇ ਡੋਰੀਆ
ਮਹਿਲਾਂ ਵਾਲ਼ੇ ਘਰ ਵੇ


ਖੱਟ ਕੇ ਲਿਆਂਦੇ-ਪਾਵੇ
ਬਾਬਲੇ ਨੇ ਵਰ ਟੋਲ਼ਿਆ
ਜੀਹਨੂੰ ਪੱਗ ਬੰਨ੍ਹਣੀ ਨਾ ਆਵੇ


ਖੱਟ ਕੇ ਲਿਆਂਦੀ ਫੀਮ ਦੀ ਡੱਬੀ
ਵੇ ਮੈਂ ਕੋਲ਼ ਖੜੀ
ਚੜ੍ਹ ਗਿਆ ਚੀਨ ਨੂੰ ਗੱਡੀ


ਖੱਟ ਕੇ ਲਿਆਂਦੀ ਨਾਸ ਦੀ ਡੱਬੀ
ਵੇ ਮੈਂ ਕੋਲ਼ ਖੜੀ
ਚੜ੍ਹ ਗਿਆ ਰਾਤ ਦੀ ਗੱਡੀ


ਖੱਟ ਕੇ ਲਿਆਂਦਾ ਡੰਡਾ
ਸਾਧਣੀ ਬਣਜੂੰ ਗੀ
ਤੈਨੂੰ ਕਰਦੂੰ ਰੰਡਾ


ਖੱਟ ਕੇ ਲਿਆਉਂਦੇ ਸੋਢੇ ਦੀ ਪੁੜੀ
ਜੇ ਤੂੰ ਸ਼ਹਿਰੀਆ ਮੁੰਡਾ
ਮੈਂ ਵੀ ਮੋਗੇ ਦੀ ਕੁੜੀ


ਖੱਟ ਕੇ ਕੀ ਕੁਝ ਲਿਆਂਦੇ
306 - ਬੋਲੀਆਂ ਦਾ ਪਾਵਾਂ ਬੰਗਲਾ