ਇਹ ਸਫ਼ਾ ਪ੍ਰਮਾਣਿਤ ਹੈ
ਨੌਕਰ ਜਾਂਦੇ ਕੀ ਖਟ ਲਿਆਉਂਦੇ
ਖੱਟ ਕੇ ਲਿਆਂਦਾ ਕਸ ਵੇ
ਮੈਂ ਕੱਚੀ ਗੁਣਾਂ ਦੀ
ਲੰਬੀ ਦੇਖ ਨਾ ਹਸ ਵੇ


ਖੱਟ ਕੇ ਲਿਆਂਦਾ ਫੁੱਲ ਵੇ
ਮੈਂ ਪੱਕੀ ਗੁਣਾਂ ਦੀ-
ਮੱਧਰੀ ਦੇਖ ਨਾ ਡੁਲ ਵੇ


ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ


ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ
ਜੜੁੱਤ ਬਾਂਕਾਂ


ਸੱਗੀ ਨੂੰ ਲੈ ਗਿਆ ਕੌਂ
ਕੁੜੀ ਮੈਂ ਸਾਧਾਂ ਦੀ
ਧੰਨ ਕੁਰ ਮੇਰਾ ਨੌਂ


ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦੇ
ਪਿੱਛੋਂ ਮਾਰਦੇ ਗੋਡਾ
ਲੱਕ ਮੇਰਾ ਪਤਲਾ ਜਿਹਾ
ਭਾਰ ਸਹਿਣ ਨਾ ਜੋਗਾ


308 - ਬੋਲੀਆਂ ਦਾ ਪਾਵਾਂ ਬੰਗਲਾ