ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/311

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉੱਚੇ ਟਿੱਬੇ ਮੈਂ ਤਾਣਾ ਤਣਦੀ
ਉਤੇ ਚੀਂ ਲੰਘ ਗਈ ਤਿਤਲੀ
ਵੀਰ ਦੇ ਮਹਿਲਾਂ ਚੋਂ
ਮੈਂ ਛਮਛਮ ਰੋਂਦੀ ਨਿਕਲ਼ੀ

ਉੱਚੇ ਟਿੱਬੇ ਮੈਂ ਤਾਣਾ ਤਣਦੀ

ਉਤੇ ਚੀਂ ਲੰਘ ਗਿਆ ਮੋਰ
ਕਦ ਘਰ ਆਵੇਂਗਾ
ਤੇਰੀ ਕਲਗੀ ਨੂੰ ਬੰਨ੍ਹਦੂੰ ਡੋਰ

ਉੱਚੇ ਟਿੱਬੇ ਮੈਂ ਤਾਣਾ ਤਣਦੀ

ਉਤੇ ਚੀਂ ਲੰਘ ਗਈ ਬਿੱਲੀ
ਪ੍ਰੇਮ ਨਾਲ਼ ਆ ਜਾ ਵੇ
ਤੂੰ ਸਾਰੀ ਲੁੱਟ ਲਈ ਦਿੱਲੀ

ਉੱਚੇ ਟਿੱਬੇ ਇਕ ਛੋਲਿਆਂ ਦਾ ਬੂਟਾ

ਉਹਨੂੰ ਮਾਰ ਗਿਆ ਝਾਂਜਾ
ਥੋੜ੍ਹੀ ਥੋੜ੍ਹੀ ਮੈਂ ਵਿਗੜੀ
ਬਹੁਤਾ ਵਿਗੜ ਗਿਆ ਰਾਂਝਾ

ਉੱਚੇ ਟਿੱਬੇ ਮੈਂ ਭਾਂਡੇ ਮਾਂਜਾਂ

ਉੱਤੋਂ ਰੁੜ੍ਹ ਗਈ ਥਾਲ਼ੀ
ਕੈਦ ਕਰਾਦੂੰਗੀ
ਮੈਂ ਡਿਪਟੀ ਦੀ ਸਾਲ਼ੀ

ਉੱਚੇ ਟਿੱਬੇ ਮੈਂ ਤਾਣਾ ਤਣਦੀ

ਪੱਟ ਪੱਟ ਸਿਟਦੀ ਕਾਨੇ
ਏਸ ਦੇਸ ਮੇਰਾ ਜੀ ਨੀ ਲੱਗਦਾ
ਲੈ ਚਲ ਦੇਸ ਬਿਗਾਨੇ
ਐਕਣ ਨਹੀਂ ਪੁਗਣੇ
ਗੱਲਾਂ ਨਾਲ਼ ਯਰਾਨੇ

309 - ਬੋਲੀਆਂ ਦਾ ਪਾਵਾਂ ਬੰਗਲਾ