ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/315

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਰੀ ਆਰੀ ਆਰੀ
ਗ਼ਮ ਨੇ ਖਾਧੀ ਗ਼ਮ ਨੇ ਪੀਤੀ
ਗ਼ਮ ਦੀ ਕਰੋ ਨਿਹਾਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਆਉਣ ਵਪਾਰੀ
ਉਤਰਨ ਲੱਗੀ ਦੇ ਲੱਗਿਆ ਕੰਡਾ
ਹੋ ਗੀ ਰੋਗਣ ਭਾਰੀ
ਗੱਭਣਾਂ ਤੀਵੀਆਂ ਨੱਚਣੋਂ ਰਹਿਗੀਆਂ
ਫੰਡਰਾਂ ਦੀ ਆ ਗੀ ਬਾਰੀ
ਅਲ਼ਕ ਵਹਿੜਕੇ ਚਲਣੋਂ ਰਹਿ ਗੇ
ਕੰਨ੍ਹਿਓਂ ਸੁੱਟੀ ਪੰਜਾਲੀ
ਮੂਹਰੇ ਹੱਟ ਬਾਣੀਏਂ ਦੀ
ਮਗਰ ਰੰਗੇ ਲਲਾਰੀ
ਪਹਿਲਾਂ ਮੇਰੀ ਕੁੜਤੀ ਡੋਬ ਦੇ
ਮਗਰੋਂ ਡੋਬ ਫੁਲਕਾਰੀ
ਦਾਤਣ ਸੱਪ ਵਰਗੀ-
ਦਾਤਣ ਕਰੇ ਕੰਵਾਰੀ

ਆਰੀ ਆਰੀ ਆਰੀ

ਅਵਤਾਰ ਸਿੰਘ ਸੂਜਾ ਪੁਰੀਆ
ਜੀਹਨੂੰ ਰਿਜਕ ਲੱਗਿਆ ਸਰਕਾਰੀ
ਅਲ਼ਕ ਵਹਿੜਕੇ ਚਲਣੋਂ ਰਹਿਗੇ
ਕੰਨ੍ਹਿਓਂ ਸਿੱਟੀ ਪੰਜਾਲ਼ੀ
ਬੀਬੋ ਭੱਟੀਆਂ ਦੀ
ਜਿਹੜੀ ਹੈਗੀ ਵੈਲਣ ਭਾਰੀ
ਗੱਭਣਾਂ ਤੀਵੀਆਂ ਨੱਚਣੋ ਰਹਿ ਗੀਆਂ
ਫੰਡਰਾਂ ਦੀ ਆਈ ਬਾਰੀ
ਬਚਨਾ ਨਜਾਮ ਪੁਰੀਆ
ਜੀਹਨੇ ਪੁਲਸ ਕੁੱਟੀ ਸੀ ਸਾਰੀ
ਤੜਕਿਓਂ ਭਾਲੇਂਗਾ-
ਨਰਮ ਕਾਲ਼ਜੇ ਵਾਲੀ

313- ਬੋਲੀਆਂ ਦਾ ਪਾਵਾਂ ਬੰਗਲਾ