ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/317

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਰੀ ਆਰੀ ਆਰੀ
ਘਰਦਿਆਂ ਫਿਕਰਾਂ ਤੋਂ
ਪਾਟੀ ਲਈ ਸਲਾਰੀ
ਸੁਆਲੀ ਬਾਹਰ ਖੜ੍ਹੇ
ਕਢਣੋਂਂ ਪਈ ਫੁਲਕਾਰੀ
ਮੈਂ ਕਿਹੜਾ ਮੁਕਰੀ ਤੀ
ਮੇਰੀ ਕੁੜਤੀ ਪੰਜਾਂ ਦੀ ਪਾੜੀ
ਤੜਕਿਉਂ ਭਾਲ਼ੇਂਗਾ
ਨਰਮ ਕਾਲ਼ਜੇ ਆਲ਼ੀ
ਦਾਰੂ ਪੀ ਕੇ ਹੋ ਜਾ ਤਕੜਾ
ਮੈਂ ਕੱਚਿਆਂ ਦੁੱਧਾਂ ਦੀ ਪਾਲ਼ੀ
ਕੀ ਘੁੱਟ ਦਾਰੂ ਦੀ
ਮੇਰੀ ਸਤਿਆ ਸੂਤ ਲਈ ਸਾਰੀ
ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡੇ ਨਾਲ਼ ਯਾਰੀ
ਭਬਕੇ ਦੇ ਬੂ ਵਿਆਹ ਤੀ
ਕਣਕ ਵੇਚ ਗਿਆ ਸਾਰੀ
ਫੁੱਲ ਬਘਿਆੜੀ ਦੇ-
ਮੋਢਿਆਂ ਦੀ ਸਰਦਾਰੀ

ਆਰੀ ਆਰੀ ਆਰੀ

ਉਹ ਤੇਰੀ ਕੀ ਲੱਗਦੀ
ਜੀਹਨੇ ਕੋਠੇ ਤੇ ਖੜੀ ਨੇ ਅੱਖ ਮਾਰੀ
ਅੱੱਧੀ ਮੇਰੀ ਰੰਨ ਲੱਗਦੀ
ਅੱਧੀ ਲੱਗਦੀ ਧਰਮ ਦੀ ਸਾਲ਼ੀ
ਮੁੱਠੀਆਂ ਮੀਚ ਗਈ-
ਝਾਕਾ ਦੇਣ ਦੀ ਮਾਰੀ

ਆਰੀ ਆਰੀ ਆਰੀ

ਕੱਤਣੀ ਨੂੰ ਫੁੱਲ ਲਗਦੇ
ਕੀਤੀ ਕਿਥੋਂ ਦੀ ਪਟ੍ਹੋਲਿਆ ਤਿਆਰੀ
ਲੰਮੀ ਗਲ਼ੀ ਕੱਤਣ ਚੱਲੀ

315- ਬੋਲੀਆਂ ਦਾ ਪਾਵਾਂ ਬੰਗਲਾ