ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/319

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਵੈਰ ਪੈ ਗਿਆ ਸਾਰਾ
ਲੱਕ ਤੇਰਾ ਪਤਲਾ ਜਿਹਾ
ਵੀਣੀ ਫੜਕੇ ਪੁੱਛੇ ਵਣਜਾਰਾ
ਝਾਕਾ ਦੇਹ ਹੱਸ ਕੇ-
ਆਸ਼ਕ ਲੈਣ ਨਜ਼ਾਰਾ

ਆਰਾ ਆਰਾ ਆਰਾ

ਜੱਫ਼ੀ ਖੋਲ੍ਹ ਮਿੱਤਰਾ
ਦੇਖ ਚੜ੍ਹ ਗਿਆ ਸੁਭਾ ਦਾ ਤਾਰਾ
ਚੜ੍ਹ ਜਾ ਚੁਬਾਰੇ ਗੋਰੀਏ
ਲਾਕੇ ਜ਼ੋਰ ਪੱਟਾਂ ਦਾ ਸਾਰਾ
ਜੈ ਕੁਰੇ ਘੁੰਢ ਕੱਢ ਲੈ
ਤੇਰੇ ਰੂਪ ਦਾ ਪਵੇ ਲਿਸ਼ਕਾਰਾ
ਵੇਖ ਕੇ ਸ਼ਰਾਬੀ ਹੋ ਗਿਆ
ਜੱਟ ਕਰਕੇ ਹਟੂ ਕੋਈ ਕਾਰਾ
ਛੇਤੀ ਘਸਜੇਂਗਾ-
ਗੋਰੀ ਰੰਨ ਦਿਆ ਪਤਲਿਆ ਯਾਰਾ

ਆਰੇ ਆਰੇ ਆਰੇ

ਨੰਦ ਕੁਰ ਗੱਡੀ ਚੜ੍ਹਗੀ
ਬਚਨਾ ਹਾਕਾਂ ਮਾਰੇ
ਓਡਾਂ ਦੇ ਬਚਨੇ ਨੇ
ਹੱਥ ਜੋੜਕੇ ਗੰਡਾਸੀ ਮਾਰੀ
ਗੰਡਾਸੀ ਲੱਗੀ ਠਾਣੇਦਾਰ ਦੇ
ਕੋਲ਼ ਪੁਲਸ ਖੜੀ ਸੀ ਸਾਰੀ
ਠਾਣੇਦਾਰ ਐਂ ਗਿਰਦਾ
ਜਿਵੇਂ ਗਿਰਦੀ ਮੱਕੀ ਦੀ ਪਾਲ਼ੀ
ਕਾਹਤੋਂ ਛੇੜੀ ਸੀ-
ਨਾਗ਼ਾਂ ਦੀ ਪਟਿਆਰੀ

ਆਰੇ ਆਰੇ ਆਰੇ

ਮਿੱਤਰਾਂ ਦੀ ਹਾਅ ਲੱਗਜੂ

317- ਬੋਲੀਆਂ ਦਾ ਪਾਵਾਂ ਬੰਗਲਾ