ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰਿਆ ਪਿਆ ਬਨੇਰਾ
ਤੈਨੂੰ ਧੁੱਪ ਲੱਗਦੀ-
ਮੰਚ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇਂ ਰਕਾਨੇਂ

ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆ ਗੇ
ਕੀ ਬੁੱਢਾ ਕੀ ਠੇਰਾ
ਬੰਨ੍ਹਕੇ ਢਾਣੀਆਂ ਆ ਗੇ ਚੋਬਰ
ਢੁਕਿਆ ਸਾਧ ਦਾ ਡੇਰਾ
ਅੱਖ ਚੁੱਕ ਕੇ ਦੇਖ ਤਾਂ ਕੇਰਾਂ
ਝੁਕਿਆ ਪਿਆ ਬਨੇਰਾ
ਤੇਰੀ ਕੁੜਤੀ ਨੇ-
ਕੱਢ ਲਿਆ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇਂ ਮੇਲਣੇਂਂ

ਗਿੱਧਾ ਪਊ ਬਥੇਰਾ
ਅੱਖ ਪੁੱਟ ਕੇ ਵੇਖ ਨੀ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ-
ਲੈ ਲੈ ਚਾਦਰਾ ਮੇਰਾ

ਮੇਲ਼ ਮੇਲ਼ ਨਾ ਕਰ ਨੀ ਮੇਲਣੇ

ਮੇਲ਼ ਬਥੇਰਾ ਆਇਆ
ਅੱਖ ਪੱਟ ਕੇ ਦੇਖ ਮੇਲਣੇ
ਭਰਿਆ ਪਿਆ ਬਨੇਰਾ
ਭਾਂਤ ਭਾਂਤ ਦੇ ਚੋਬਰ ਆਏ
ਗਿੱਧਾ ਦੇਖਣ ਤੇਰਾ
ਨੱਚ ਕਲਬੂਤਰੀਏ-
ਦੇ ਦੇ ਸ਼ੌਂਕ ਦਾ ਗੇੜਾ

30 - ਬੋਲੀਆਂ ਦਾ ਪਾਵਾਂ ਬੰਗਲਾ