ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਖਾਲੀ ਜਗ ਤੋਂ ਜਾਏਂਗੀ ਮੁਟਿਆਰੇ
ਘੁੰਡ ਵਿਚ ਅੱਗ ਬਾਲਕੇ
ਜਦੋਂ ਲੰਘਦੀ ਪਤਲੀਏ ਨਾਰੇ
ਹਿੱਕਾਂ ਉਤੇ ਹੱਥ ਰੱਖ ਕੇ
ਰੋਂਦੇ ਗੱਭਰੂ ਵੈਰਨੇ ਸਾਰੇ
ਮੁਖੜੇ ਤੋਂ ਘੁੰਡ ਚੱਕ ਦੇ
ਜ਼ਰਾ ਆਸ਼ਕ ਲੈਣ ਨਜ਼ਾਰੇ
ਘੁੰਡ ਵਿਚ ਕੈਦ ਕਰ ਲੇ-
ਤੂੰ ਸ਼ਰਬਤੀ ਨੈਣ ਪਿਆਰੇ
ਆਰੇ ਆਰੇ ਆਰੇ
ਘੁੰਡ ਵਿਚ ਅੱਗ ਮੱਚਦੀ
ਚੁੰਨੀ ਸਾੜ ਨਾ ਲਈਂ ਮੁਟਿਆਰੇ
ਰੂਪ ਤੇਰਾ ਚੰਨ ਵਰਗਾ
ਜਿਹੜਾ ਤਪਦੇ ਦਿਲਾਂ ਨੂੰ ਠਾਰੇ
ਘੁੰਡ ਵਿਚ ਨਹੀਂਓਂ ਲੁਕਦੇ
ਤੇਰੇ ਕੁੜੀਏ ਨੈਣ ਕੁਆਰੇ
ਹਿੱਕ ਤੇ ਜੰਜੀਰੀ ਛਣਕੇ
ਆਸ਼ਕ ਲੈਣ ਨਜ਼ਾਰੇ
ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੋਂ ਅੱਖੀਆਂ ਮਾਰੇ
ਬੰਤੋ ਤੂੰ ਤੁਰਗੀ-
ਲਾ ਮਿੱਤਰਾਂ ਨੂੰ ਲਾਰੇ
ਤਾਵੇ ਤਾਵੇ ਤਾਵੇ
ਰਾਹ ਜਗਰਾਵਾਂ ਦੇ
ਮੁੰਡਾ ਪੜ੍ਹਨ ਸਕੂਲੇ ਜਾਵੇ
ਰਾਹ ਵਿਚ ਕੁੜੀ ਮਿਲਗੀ
ਮੁੰਡਾ ਵੇਖਕੇ ਨੀਵੀਆਂ ਪਾਵੇ
ਜਦ ਕੁੜੀ ਧੁਰ ਲੰਘ ਗਈ
ਮੁੰਡਾ ਦਬਕੇ ਚੰਘਿਆੜਾਂ ਮਾਰੇ
318 -- ਬੋਲੀਆਂ ਦਾ ਪਾਵਾਂ ਬੰਗਲਾ