ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/321

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਫੇਲ ਕਰਾਤਾ ਨੀ-
ਤੈਂ ਲੰਬੀਏ ਮੁਟਿਆਰੇ

ਆਲ਼ਾ ਆਲ਼ਾ ਆਲ਼ਾ

ਸੁੱਥਣ ਸਮਾਈ ਸੂਫ ਦੀ
ਵਿੱਚ ਸੱਪ ਦੇ ਬੱਚੇ ਦਾ ਨਾਲ਼ਾ
ਬਈ ਧੁੱਪ ਵਾਂਗੂੰ ਚਮਕਦੀਏ
ਤੇਰੇ ਮਾਹੀ ਦਾ ਸੁਣੀਂਦਾ ਰੰਗ ਕਾਲ਼ਾ
ਬਿਸਨੀ ਬਜਾਵੇ ਟੱਲੀਆਂ
ਕਿਸ਼ਨਾ ਫੇਰਦਾ ਮਾਲ਼ਾ
ਨੀ ਮੌਜ ਫਕੀਰਾਂ ਦੀ-
ਧੰਦ ਪਿੱਟਦਾ ਤੀਵੀਆਂ ਵਾਲਾ

ਲੋਈ ਲੋਈ ਲੋਈ

ਇਸ਼ਕੇ ਦੀ ਪੀੜ ਬੁਰੀ
ਜੀਹਨੂੰ ਲਗਦੀ ਜਾਣਦਾ ਸੋਈ
ਲੁਕ ਛਿਪ ਮਿਲ਼ ਮਿੱਤਰਾ
ਕਿਉਂ ਕਰਦੈਂ ਮੇਰੀ ਬਦਖੋਈ
ਅੱਖਾਂ ਮੂਰ੍ਹੇ ਵਸਦੀ ਰਹਿ
ਹੱਥ ਜੋੜਕੇ ਕਰਾਂ ਅਰਜ਼ੋਈ
ਨੀ ਭੁੱਖ ਤੇਰੇ ਦਰਸਨ ਦੀ-
ਮੇਰੀ ਹੋਰ ਨਾ ਤ੍ਰਿਸ਼ਨਾ ਕੋਈ

319 - ਬੋਲੀਆਂ ਦਾ ਪਾਵਾਂ ਬੰਗਲਾ