ਇਹ ਸਫ਼ਾ ਪ੍ਰਮਾਣਿਤ ਹੈ
ਮੇਰਾ ਯਾਰ ਪੱਟ ਦਾ ਲੱਛਾ ਪਟਵਾਰੀ
ਧੁੱਪ ਵਿਚ ਥਾਂ ਮਿਣਦਾ


ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੈਨੂੰ ਢੁਕਿਆ ਪਟਵਾਰੀ
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੇਰੀ ਚੱਲੇ ਮੁਖਤਿਆਰੀ


ਜੜਤੀ ਤੇ ਰੁੱਠੜਾ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੇ ਹਾਕਮ ਕਰੜੇ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ ਵੇ


ਗਾਂ ਪਟਵਾਰੀ ਦੀ
ਲੈ ਗੇ ਚੋਰੜੇ ਫੜਕੇ
ਅਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੋਂਦੇ ਹੱਥਾਂ ਤੇ ਹੱਥ ਧਰ ਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਿਤਾਬਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ


321 - ਬੋਲੀਆਂ ਦਾ ਪਾਵਾਂ ਬੰਗਲਾ