ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/326

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਲੰਬੀਆਂ ਤਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦੀ ਮਲਮਲ ਤੇ-
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਯਾਰੋ
ਰੁਸ ਕੇ ਚੀਨ ਨੂੰ ਜਾਵੇ
ਖੂਹ ਵਿਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ

ਸ਼ੈਸ਼ਨ ਜੱਜ

ਹੱਥ ਜੋੜਦੀ ਸ਼ਿਸ਼ਨ ਜੱਜ ਮੂਹਰੇ
ਭਗਤੇ ਨੂੰ ਕੈਦੋਂ ਛੱਡ ਦੇ

ਚੱਕੋ ਸਹੁਰੇ ਜੱਜ ਦੀ ਕੁੜੀ

ਜਿਹੜਾ ਲੰਬੀਆਂ ਤੀਕਾਂ ਪਾਵੇ

324 - ਬੋਲੀਆਂ ਦਾ ਪਾਵਾਂ ਬੰਗਲਾ