ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/327

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਰਥਕ ਮੰਦਵਾੜਾ

ਰੇਸ਼ਮੀ ਦੁਪੱਟੇ ਵਿਚ ਤਿਨ ਧਾਰੀਆਂ
ਪਹਿਨਣੇ ਨਾ ਦਿੰਦੀਆਂ ਕਬੀਲਦਾਰੀਆਂ

ਹੁਣ ਦੇ ਗੱਭਰੂਆਂ ਦੇ

ਚਿੱਟੇ ਚਾਦਰੇ ਲੜਾਂ ਤੋਂ ਖਾਲੀ

ਲੱਛੀ ਤੇਰੇ ਬੰਦ ਨਾ ਬਣੇ

ਮੁੰਡੇ ਮਰਗੇ ਕਮਾਈਆਂ ਕਰਦੇ

ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ

ਬੰਦ ਫੇਰ ਬਣ ਜਾਣਗੇ

ਕੱਤੇ ਦੀ ਕਪਾਹ ਵੇਚ ਕੇ

ਮੇਰਾ ਮਾਮਲਾ ਨਾ ਹੋਇਆ ਪੂਰਾ

ਲੱਡੂ ਡੂਢ ਦੇ ਦਸਾਂ ਦੀ ਕੁੜਤੀ

ਜੱਫੀ ਪਾਕੇ ਪਾੜ ਨਾ ਸੁੱਟੀਂ

ਪੱਲੇ ਨਿਕਲੀ ਦੁਆਨੀ ਖੋਟੀ

ਲੱਡੂਆਂ ਦਾ ਭਾਅ ਪੁੱਛਦੀ

ਔਖੇ ਲੰਘ ਦੇ ਘਰਾਂ ਦੇ ਲਾਂਘੇ

ਛੱਡ ਦੇ ਤੂੰ ਵੈਲਦਾਰੀਆਂ

ਮੇਰੀ ਰਖ ਲੀ ਸੁੱਥਣ ਚੋਂ ਟਾਕੀ

ਟੁੱਟ ਪੈਣੇ ਦਰਜੀ ਨੇ

ਮੈਨੂੰ ਬਾਣੀਆਂ ਲੰਘਣ ਨਾ ਦੇਵੇ

ਮੁੱਲ ਤੇਰੀ ਜਾਕਟ ਦਾ

325 - ਬੋਲੀਆਂ ਦਾ ਪਾਵਾਂ ਬੰਗਲਾ