ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/328

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਭਾੜਾ ਨਿੱਤ ਦਾ ਭਰਿਆ ਨਾ ਜਾਵੇ
ਘਰ ਪਾ ਲੈ ਟੇਸਣ ਤੇ

ਜੇ ਤਾਂ ਹੈਨੀ ਤਾਂ ਹੁਦਾਰਾ ਲੈ ਕੇ ਦੇ ਦੇ

ਇਹਨੂੰ ਦੇ ਦੀਂ ਮੱਕੀ ਵੇਚ ਕੇ

ਇਕ ਮੋੜ ਕੇ ਜੇਬ ਵਿਚ ਪਾ ਲੈ

ਇਕ ਤੇਰਾ ਲੱਖ ਵਰਗਾ

ਗੋਦੀ ਮੁੰਡਾ ਤੇ ਚਰ੍ਹੀ ਨੂੰ ਚੱਲੀ

ਸਬਰ ਬਚੋਲੇ ਨੂੰ

ਹਾੜ੍ਹੀ ਵੱਢ ਕੇ ਚਰ੍ਹੀ ਨੂੰ ਜਾਣਾ

ਜੱਟ ਦੀ ਜੂਨ ਬੁਰੀ

ਡੁੱਬ ਜਾਣ ਘਰਾਂ ਦੀਆਂ ਗਰਜਾਂ

ਲੌਂਗ ਕਰਾਉਣਾ ਸੀ

ਤੇਰੀ ਚੰਦਰੀ ਨੀਤ ਨੂੰ ਕੁੜੀਆਂ

ਘਰ ਘਰ ਪੁੱਤ ਜੰਮਦੇ

ਲੋਈ ਵੇਚ ਕੇ ਸੰਗਤਰੇ ਲਿਆਇਆ

ਖਾਤਰ ਪੁੰਨਾ ਦਈ ਦੀ

ਦਾਣੇ ਚੱਬ ਕੇ ਰੰਡੀ ਨੇ ਪੁੱਤ ਪਾਲ਼ਿਆ

ਢਾਂਗੇ ਵਾਲ਼ਾ ਲੈ ਗਿਆ ਪੱਟ ਕੇ

ਲਾਮਾਂ ਲੱਗੀਆਂ ਪੁਆੜੇ ਪਾਏ

ਭੁੱਖ ਨੰਗ ਵਰਤ ਗਈ

ਬਾਣੀਆਂ ਨੇ ਅੱਤ ਚੱਕ ਲੀ

ਸਾਰੇ ਜੱਟ ਕਰਜ਼ਾਈ ਕੀਤੇ

326 - ਬੋਲੀਆਂ ਦਾ ਪਾਵਾਂ ਬੰਗਲਾ