ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/329

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਮੁਕਗੇ ਘੜੇ ਦੇ ਦਾਣੇ
ਬਣ ਗਏ ਸਿੰਘ-ਸਭੀਏ

ਕੁਣਕਾ ਖਾਣ ਦੇ ਮਾਰੇ

ਬਣ ਗਏ ਸਿੰਘ-ਸਭੀਏ

ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ

ਸਾਉਣੀ ਤੇਰੀ ਸ਼ਾਹਾਂ ਲੁੱਟ ਲੀ

ਚਿੱਟੇ ਚਾਦਰੇ ਜ਼ਮੀਨਾਂ ਗਹਿਣੇ

ਨੀ ਪੁੱਤ ਸਰਦਾਰਾਂ ਦੇ

ਯਾਰੀ ਤੋੜ ਗਏ ਬੱਕਰੀਆਂ ਵਾਲ਼ੇ

ਦੁੱਧ ਦੇ ਗਲਾਸ ਬਦਲੇ

ਪੰਜਾਂ ਦੇ ਤਵੀਤ ਬਦਲੇ

ਮੁੰਡਾ ਛੱਡ ਗਿਆ ਗਲ਼ੀ ਦਾ ਖਹਿੜਾ

327 - ਬੋਲੀਆਂ ਦਾ ਪਾਵਾਂ ਬੰਗਲਾ