ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/331

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿੱਟੀ ਚੁਆਨੀ ਚਾਂਦੀ ਦੀ
ਜੈ ਬੋਲੋ ਮਹਾਤਮਾ ਗਾਂਧੀ ਦੀ

ਜਦੋਂ ਗੱਜਿਆ ਰਾਵੀ ਤੇ ਨਹਿਰੂ

ਫਰੰਗੀਆਂ ਦਾ ਰਾਜ ਡੋਲਿਆ

ਬੜਾ ਲੁੱਟਿਆ ਬਦੇਸ਼ੀਆਂ ਸਾਨੂੰ

ਹੁਣ ਸਾਡੀ ਅੱਖ ਖੁਲ੍ਹਗੀ

ਘਰ ਘਰ ਪੁੱਤ ਜੰਮਦੇ

ਭਗਤ ਸਿੰਘ ਨੀ ਕਿਸੇ ਬਣ ਜਾਣਾ

ਗੋਰਿਆਂ ਦੀ ਰੇਲ ਚਲਦੀ

ਫਰੰਗੀਆਂ ਦੇ ਚਲਦੇ ਜੱਕੇ

ਸਾਡੇ ਲੀਡਰਾਂ ਦੇ ਪਲੰਘ ਨਮਾਰੀ

ਟੋਡੀਆਂ ਦੀ ਬਾਣ ਦੀ ਮੰਜੀ

ਗੋਲ਼ੀ ਖਾਧੀ ਚਿਤਲੇ ਬਚਾਇਆ

ਕਾਮਰੇਡ ਕਰਨੈਲ ਸਿੰਘ ਨੇ

ਧਰਤੀ ਜਾਗ ਪਈ

ਪਾਊ ਜਿੱਤ ਲੁਕਾਈ

ਏਕਾ ਜਨਤਾ ਦਾ

ਲੋਕ ਰਾਜ ਦੀ ਕੁੰਜੀ

329 - ਬੋਲੀਆਂ ਦਾ ਪਾਵਾਂ ਬੰਗਲਾ