ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/334

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਪੂਰ ਬੇੜੀ ਦਾ ਤ੍ਰਿੰਜਣ ਦੀਆਂ ਸਖੀਆਂ

ਸਬੱਬ ਨਾਲ਼ ਹੋਣ ਕੱਠੀਆਂ

ਭਾਵੇਂ ਮੱਚ ਜੇ ਤਵੇ ਤੇ ਰੋਟੀ

ਜਾਂਦੇ ਦੀ ਪਿੱਠ ਦੇਖਣੀ

ਨਵੀਆਂ ਵਿਆਹੀਆਂ ਦੇ

ਘਰ ਪੁਛਦੇ ਸੰਧਾਰਿਆਂ ਵਾਲ਼ੇ

ਲਿੱਖੀਆਂ ਲੇਖ ਦੀਆਂ

ਭੋਗ ਲੈ ਮਨਾ ਚਿੱਤ ਲਾ ਕੇ

ਬੁਰੀਆਂ ਹੁੰਦੀਆਂ ਮਤੇਈਆਂ ਮਾਵਾਂ

ਗੋਦੀ ਵਿਚੋਂ ਕੱਢ ਦਿੰਦੀਆਂ

ਜੱਕਾ ਨਿਕਲਿਆ ਤਸੀਲੋਂ ਖਾਲੀ

ਭਬਕੇ ਨੂੰ ਕੈਦ ਬੋਲਗੀ

ਜੱਟ ਦਾ ਪੁੱਤ ਗੱਭਰੂ

ਮੈਨੂੰ ਭਬਕੇ ਬਾਝ ਨਾ ਬੋਲੇ

ਕੌਣ ਜੰਮਿਆ ਨਵੇੜਨ ਵਾਲ਼ਾ

ਝਗੜੇ ਮਿੱਤਰਾਂ ਦੇ

ਤੇਰੇ ਮੇਰੇ ਪਿਆਰ ਦੀਆਂ

ਗੱਲਾਂ ਹੋਣ ਸੰਤਾਂ ਦੇ ਡੇਰੇ

ਮੇਰੇ ਦੁਖਦੇ ਕੰਨਾਂ ਤੇ ਮਾਰੀ

ਟੁਟ ਜੇ ਬੈਂਤ ਦੀ ਛਟੀ

332 - ਬੋਲੀਆਂ ਦਾ ਪਾਵਾਂ ਬੰਗਲਾ