ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/337

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵਾਰਾ ਰਹਿੰਦਾ ਚੰਗਾ
ਨਹੀਂ ਦੁਖ ਪੈਣਗੇ

ਦਾਦਾ ਦੇ ਦੰਦਾਂ ਦੀ ਦਾਰੂ

ਦਾਦੀ ਦੇ ਦੰਦ ਦੁਖਦੇ

ਹਿੱਕ ਸੜਕੇ ਖੰਘਰ ਅੱਜ ਹੋਈ

ਲੰਘ ਗਈ ਘੁੰਡ ਕੱਢ ਕੇ

ਮੁੰਡਾ ਮੇਰਾ ਤੇ ਮੁੜੰਗਾ ਪੈਂਦਾ ਤੇਰਾ

ਵੇ ਡੰਡੀ ਡੰਡੀ ਜਾਣ ਵਾਲ਼ਿਆ

ਮੁੰਡਾ ਭੂਰੀਆਂ ਮੁੱਛਾਂ ਨੂੰ ਵੱਟ ਦੇਵੇ

ਵਿਚ ਖੜਾ ਮੋਰੀਆਂ ਦੇ

ਜੇ ਤੂੰ ਹੋਵੇਂ ਪਿੰਡ ਦੀ ਕੁੜੀ

ਤੈਨੂੰ ਚਟਣੀ ਬਣਾ ਕੇ ਖਾਵਾਂ

ਵੇ ਮੈਂ ਹੌਲਦਾਰ ਦੀ ਸਾਲ਼ੀ

ਕੈਦ ਕਰਾਦੂੰ ਗੀ

ਚੱਕੀ ਛੁਟਗੀ ਤਵੇ ਨੇ ਛੁੱਟ ਜਾਣਾ

ਰਾਜ ਹੋ ਗਿਆ ਤੀਮੀਆਂ ਦਾ

ਮਰਨ ਗ਼ਰੀਬਾਂ ਦਾ

ਤਕੜੇ ਦੀ ਸਰਦਾਰੀ

ਮਾਲ ਗ਼ਰੀਬਾਂ ਦਾ

ਖੋਹ ਜ਼ੋਰਾਵਰ ਲੈਂਦੇ

ਹੈਂਸਿਆਰੀਏ ਤਰਸ ਨਾ ਆਇਆ

ਤੋੜਿਆ ਗ਼ਰੀਬ ਜਾਣ ਕੇ

335 - ਬੋਲੀਆਂ ਦਾ ਪਾਵਾਂ ਬੰਗਲਾ