ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/339

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੜ੍ਹ ਜਾ ਰਾਤ ਦੀ ਗੱਡੀ
ਜਿਹੜੀ ਧੁਰ ਸ਼ਿਮਲੇ ਨੂੰ ਜਾਵੇ

ਜਿਹੜੇ ਕਹਿੰਦੇ ਸੀ ਮਰਾਂਗੇ ਨਾਲ਼ ਤੇਰੇ

ਚੜ੍ਹਗੇ ਓਹ ਰਾਤ ਦੀ ਗੱਡੀ

ਗੱਡੀ ਸਰਸੇ ਮੇਲ ਦੀ ਚੜ੍ਹ ਜਾ

ਜੇ ਤੂੰ ਜਾਣਾ ਸੁਰਗਾਂ ਨੂੰ

ਸਹੁੰ ਗਊ ਦੀ ਝੂਠ ਨਾ ਬੋਲਾਂ

ਸੁਰਗ ਪਚਾਦੂਗੀ

ਮੈਨੂੰ ਛੋਟਾ ਜਿਹਾ ਬੰਬਾ ਨਾ ਜਾਣੀ

ਬਣ ਜਾਉਂ ਨ੍ਹੇਰੀ ਦਾ ਬੁੱਲਾ

ਜੇ ਵਾ ਸੁਰਗਾਂ ਦੀ ਲੈਣੀ

ਬਠਿੰਡੇ ਵਾਲ਼ੀ ਰੇਲ ਚੜ੍ਹਜਾ

ਏਸ ਡਾਕ ਨੇ ਬਠਿੰਡੇ ਜਾਣਾ

ਮੋੜ ਉਤੇ ਘਰ ਯਾਰ ਦਾ

ਜਿੱਥੇ ਬਿਜਲੀ ਕਿਲੇ ਵਿਚ ਮਚਦੀ

ਚਲ ਦੇਖ ਰਾਤ ਦੀ ਗੱਡੀ

ਰੇਲ ਕੋਟ ਕਪੂਰੇ ਨੂੰ ਜਾਂਦੀ

ਇਕ ਜਾਂਦੀ ਬੰਨੂਆਣੇ ਨੂੰ

ਰੋਂਦੀ ਦਿੱਲੀ ਨੂੰ ਗੱਡੀ ਨਾ ਜਾਵੇ

ਧੱਕਾ ਲਾ ਕੇ ਗਾਡ ਦੇਖਦਾ

ਨਾਭੇ ਦੀ ਕੰਜਰੀ ਨੇ

ਭੰਨਤਾ ਰੇਲ ਦਾ ਸ਼ੀਸ਼ਾ

337 - ਬੋਲੀਆਂ ਦਾ ਪਾਵਾਂ ਬੰਗਲਾ