ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਲ੍ਹ ਦਾ ਆਇਆ ਮੇਲ਼ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣੇ ਗੱਟੇ ਸਭ ਨੂੰ ਸੋਂਹਦੇ
ਚੜ੍ਹਿਆ ਰੂਪ ਸਵਾਇਆ
ਕੁੜੀ ਦੀ ਮਾਮੀ ਨੇ-
ਗਿੱਧਾ ਖੂਭ ਰਚਾਇਆ
Page ਫਰਮਾ:Custom rule/styles.css has no content.Script error: No such module "Custom rule".ਨੱਕ ਵਿਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣ ਕੇ
Page ਫਰਮਾ:Custom rule/styles.css has no content.Script error: No such module "Custom rule".ਗੇੜਾ ਦੇ ਜੱਟੀਏ
ਕੋਹਲੂ ਵਰਗੀ ਤੂੰ
Page ਫਰਮਾ:Custom rule/styles.css has no content.Script error: No such module "Custom rule".ਤੇਰੇ ਪੈਰ ਨੱਚਣ ਨੂੰ ਕਰਦੇ
ਨੱਚਦੀ ਕਾਹਤੋਂ ਨੀ
Page ਫਰਮਾ:Custom rule/styles.css has no content.Script error: No such module "Custom rule".ਨੱਚ ਕਲਬੂਤਰੀਏ
ਦੇ ਕੇ ਸ਼ੌਂਕ ਦਾ ਗੇੜਾ
Page ਫਰਮਾ:Custom rule/styles.css has no content.Script error: No such module "Custom rule".ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿਚ
ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ
ਘੁੰਡ ’ਚੋਂ ਮੈਂ ਅੱਖ ਪਛਾਣੀ

32 - ਬੋਲੀਆਂ ਦਾ ਪਾਵਾਂ ਬੰਗਲਾ