ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ

ਨੀ ਮੈਂ ਆਵਾਂ ਆਵਾਂ ਆਵਾਂ

ਨੀ ਮੈਂ ਨੱਚਦੀ ਝੂਮਦੀ ਆਵਾਂ
ਨੀ ਮੈਂ ਚੰਨ ਤੇ ਪੀਂਘਾਂ ਪਾਵਾਂ
ਮਾਰ ਹੁਲਾਰਾ ਸਿਖਰ ਚੜ੍ਹਾਵਾਂ
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ
ਅੱਜ ਨੱਚਣਾ ਹੋਏ ਅੱਜ ਨੱਚਣਾ
ਗਿੱਧੇ ’ਚ ਪਟੋਲਾ ਬਣ ਕੇ ਨੀ

ਬੀਕਾਨੇਰ ਵਿਚ ਮੀਂਹ ਨੀ ਪੈਂਦਾ

ਸੁੱਕੀਆਂ ਵਗਣ ਜ਼ਮੀਨਾਂ
ਪਸ਼ੂ ਵਿਚਾਰੇ ਭੁੱਖੇ ਮਰਗੇ
ਕੁਤਰਾ ਕਰਨ ਮਸ਼ੀਨਾਂ
ਗਿੱਧੇ ਵਿਚ ਆ ਜਾ ਪੱਠੀਏ-
ਬਣ ਕੇ ਕਬੂਤਰ ਚੀਨਾ

ਫੱਗਣ ਮਹੀਨੇ ਮੀਂਹ ਪੈ ਜਾਂਦਾ

ਲਗਦਾ ਕਰੀਰੀਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

ਫਾਤਾਂ ਨਿਕਲੀ ਲੀੜੇ ਪਾ ਕੇ

ਹਾਕ ਹੁਕਮੀ ਨੇ ਮਾਰੀ
ਨਿੰਮ ਦੇ ਕੋਲ਼ ਬਸੰਤੀ ਆਉਂਦੀ
ਬੋਤੀ ਵਾਂਗ ਸ਼ਿੰਗਾਰੀ

37 - ਬੋਲੀਆਂ ਦਾ ਪਾਵਾਂ ਬੰਗਲਾ