ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੀਰ ਕੁੜੀ ਦਾ ਪਿੰਡਾ ਮੁਸ਼ਕੇ
ਨੂਰੀ ਸ਼ੁਕੀਨਣ ਭਾਰੀ
ਕਿਸ਼ਨੋ ਬਿਸ਼ਨੋ ਦੋਵੇਂ ਭੈਣਾਂ
ਕਿਸ਼ਨੋ ਚੰਨ ਵਰਗੀ-
ਉਹਦੀ ਗਿੱਧੇ ਦੀ ਸਰਦਾਰੀ

ਛਮ ਛਮ ਛਮ ਛਮ ਪੈਣ ਫੁਹਾਰਾਂ

ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਨਚਦੀ ਸੰਤੋ ਦੇ-
ਝੁਮਕੇ ਲੈਣ ਹੁਲਾਰੇ

ਸਾਉਣ ਮਹੀਨਾ ਦਿਨ ਗਿੱਧੇ ਦੇ

ਕੁੜੀਆਂ ਝੂਟਣ ਆਈਆਂ
ਸੰਤੋ ਬੰਤੋ ਦੋ ਮੁਟਿਆਰਾਂ
ਵੱਡੇ ਘਰਾਂ ਦੀਆਂ ਜਾਈਆਂ
ਲੰਬੜਦਾਰਾਂ ਦੀ ਬਚਨੀ ਦਾ ਤਾਂ
ਚਾਅ ਚੱਕਿਆ ਨਾ ਜਾਵੇ
ਝੂਟਾ ਦੇ ਦਿਓ ਨੀ-
ਮੇਰਾ ਲੱਕ ਹੁਲਾਰੇ ਖਾਵੇ

ਸਾਉਣ ਮਹੀਨਾ ਦਿਨ ਗਿੱਧੇ ਦੇ

ਕਠ ਹੋ ਗਿਆ ਭਾਰੀ
ਸਭ ਤੋਂ ਸੋਹਣਾ ਨੱਚੇ ਸੰਤੋ
ਨਰਮ ਰਹੀ ਕਰਤਾਰੀ
ਲੱਛੀ ਕੁੜੀ ਮਹਿਰਿਆਂ ਦੀ
ਲੱਕ ਪਤਲਾ ਬਦਨ ਦੀ ਭਾਰੀ
ਨੱਚ ਲੈ ਸ਼ਾਮ ਕੁਰੇ-
ਤੇਰੀ ਆ ਗੀ ਨੱਚਣ ਦੀ ਵਾਰੀ

38 - ਬੋਲੀਆਂ ਦਾ ਪਾਵਾਂ ਬੰਗਲਾ