ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਾਬੀ ਮੇਰੀ ਆਈ ਮੁਕਲਾਵੇ
ਆਈ ਸਰ੍ਹੋਂ ਦਾ ਫੁੱਲ ਬਣ ਕੇ
ਗਲ਼ ਵਿਚ ਉਹਦੇ ਕੰਠੀ ਸੋਹੇ
ਵਿਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ-
ਨੱਚ ਲੈ ਪਟੋਲਾ ਬਣ ਕੇ

ਤਾਵੇ ਤਾਵੇ ਤਾਵੇ

ਗਿੱਧੇ ਵਿਚ ਨੱਚ ਭਾਬੀਏ
ਛੋਟਾ ਦਿਓਰ ਬੋਲੀਆਂ ਪਾਵੇ
ਬੋਚ ਬੋਚ ਪੱਬ ਧਰਦੀ
ਤੇਰੀ ਸਿਫਤ ਕਰੀ ਨਾ ਜਾਵੇ
ਹੌਲ਼ੀ ਹੌਲ਼ੀ ਨੱਚ ਭਾਬੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਛੱਡ ਦਿਓ ਬਾਂਹ ਕੁੜੀਓ-
ਮੈਥੋਂ ਹੋਰ ਨੱਚਿਆ ਨਾ ਜਾਵੇ

ਝਾਮਾਂ ਝਾਮਾਂ ਝਾਮਾਂ

ਕੁੜਤੀ ਲਿਆ ਦੇ ਟੂਲ ਦੀ
ਰੇਸ਼ਮੀ ਸੁੱਥਣ ਨਾਲ਼ ਪਾਵਾਂ
ਕੰਨਾਂ ਨੂੰ ਕਰਾ ਦੇ ਡੰਡੀਆਂ
ਤੇਰਾ ਜਸ ਗਿੱਧੇ ਵਿਚ ਗਾਵਾਂ
ਮਿਸ਼ਰੀ ਕੜੱਕ ਬੋਲਦੀ-
ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ


ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮੱਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੂੰਗੇ
ਅਸਾਂ ਐਮੇਂ ਈ ਲੜੀ ਪਰੋਤੀ

39 - ਬੋਲੀਆਂ ਦਾ ਪਾਵਾਂ ਬੰਗਲਾ