ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਨੇ ਕੀ ਨੱਚਣਾ-
ਇਹ ਤਾਂ ਕੌਲ਼ੇ ਨਾਲ਼ ਖਲੋਤੀ

ਉਤੇ ਹੀਰ ਨੇ ਲਈ ਫੁਲਕਾਰੀ

ਕੁੜਤੀ ਖੱਦਰ ਦੀ ਪਾਈ
ਬਾਹੀਂ ਉਹਦੇ ਸਜਣ ਚੂੜੀਆਂ
ਰੰਗਲ਼ੀ ਮਹਿੰਦੀ ਲਾਈ
ਕੁੜੀਆਂ ’ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿਚ ਆਈ
ਰੌਣਕ ਕੁੜੀਆਂ ਦੀ-
ਹੋ ਗਈ ਦੂਣ ਸਵਾਈ

ਕੁੜੀਆਂ ਚਿੜੀਆਂ ਹੋਈਆਂ ਕੱਠੀਆਂ

ਸਭ ਤੋਂ ਚੜ੍ਹਦੀ ਨੂਰੀ
ਆਪੋ ਵਿਚ ਦੀ ਗੱਲਾਂ ਕਰਦੀਆਂ
ਹੁੰਦੀਆਂ ਘੂਰਮ ਘੂਰੀ
ਉਮਰੀ ਬਾਝ ਗਿੱਧਾ ਨੀ ਪੈਂਦਾ
ਆਊ ਤਾਂ ਪੈ ਜਾਊ ਪੂਰੀ
ਰਾਣੀ ਕੁੜੀ ਨੂੰ ਸੱਦਾ ਭੇਜੋ
ਜਿਹੜੀ ਨਿਤ ਮਲਦੀ ਕਸਤੂਰੀ
ਪੰਜ ਸੇਰ ਮੱਠੀਆਂ ਖਾ ਗਈ ਹੁਕਮੀ
ਕਰੇ ਨਾ ਸਬਰ ਸਬੂਰੀ
ਬਾਂਦਰ ਵਾਂਗੂੰ ਟੱਪਦੀ ਮਾਲਣ
ਖਾਣ ਨੂੰ ਮੰਗਦੀ ਚੂਰੀ
ਲੱਛੀ ਆਈ ਨਹੀਂ-
ਨਾ ਪੈਂਦੀ ਗਿੱਧੇ ਵਿਚ ਪੂਰੀ

ਹੁਮ ਹੁਮਾ ਕੇ ਕੁੜੀਆਂ ਆਈਆਂ

ਗਿਣਤੀ ’ਚ ਪੂਰੀਆਂ ਚਾਲ਼ੀ
ਚੰਦੀ, ਨਿਹਾਲੋ, ਬਚਨੀ, ਪ੍ਰੀਤੋ
ਸਭ ਦੀ ਵਰਦੀ ਕਾਲ਼ੀ
ਲੱਛੀ, ਬੇਗ਼ਮ, ਨੂਰੀ, ਫਾਤਾਂ

40 - ਬੋਲੀਆਂ ਦਾ ਪਾਵਾਂ ਬੰਗਲਾ