ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਦੀਆਂ ਧੀਆਂ
ਕਣਕ
ਅਸੀਂ ਯਾਰ ਦੀ ਤ੍ਰੀਕੇ ਜਾਣਾ
ਕਣਕ ਦੇ ਲਾਹਦੇ ਫੁਲਕੇ

ਤੇਰੀ ਮੇਰੀ ਇਉਂ ਲੱਗ ਗੀ

ਜਿਉਂ ਲੱਗਿਆ ਕਣਕ ਦਾ ਦਾਣਾ

ਜਟ ਸ਼ਾਹਾਂ ਨੂੰ ਖੰਘੂਰੇ ਮਾਰੇ

ਕਣਕਾਂ ਨਿਸਰਦੀਆਂ

ਪਾਣੀ ਦੇਣਗੇ ਰੁਮਾਲਾਂ ਵਾਲ਼ੇ

ਬੱਲੀਏ ਕਣਕ ਦੀਏ

ਬੱਲੀਏ ਕਣਕ ਦੀਏ

ਤੈਨੂੰ ਖਾਣਗੇ ਨਸੀਬਾਂ ਵਾਲ਼ੇ

ਉਡੱਗੀ ਕਬੂਤਰ ਬਣ ਕੇ

ਹਰੀਆਂ ਕਣਕਾਂ ਚੋਂ

ਉਠੱ ਗਿਆ ਮਿਰਕਣ ਨੂੰ

ਕਣਕ ਵੇਚਕੇ ਸਾਰੀ

ਬੱਗੀ ਬੱਗੀ ਕਣਕ ਦੇ

ਮੰਡੇ ਪਕਾਉਨੀਂ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿਤ ਕਰੂ ਮੁਕਲਾਵੇ ਜਾਵਾਂਗੇ

42 - ਬੋਲੀਆਂ ਦਾ ਪਾਵਾਂ ਬੰਗਲਾ