ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੂਤ
ਬੰਤੋ ਬਣ ਬੱਕਰੀ
ਜੱਟ ਬਣਦਾ ਤੂਤ ਦਾ ਟਾਹਲਾ

ਨੀ ਮੈਂ ਲਗਰ ਤੂਤ ਦੀ

ਲੜ ਮਧਰੇ ਦੇ ਲਾਈ

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਤੂਤ
ਜੇ ਮੇਰੀ ਸੱਸ ਮਰਜੇ-
ਦੂਰੋਂ ਮਾਰਾਂ ਕੂਕ

ਨਿੰਮ

ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ

ਨਿੰਮ ਦਾ ਕਰਾਦੇ ਘੋਟਣਾ

ਕਿਤੇ ਸੱਸ ਕੁਟਣੀ ਬਣ ਜਾਵੇ

ਤੇਰੀ ਸਿਖਰੋਂ ਪੀਘ ਟੁੱਟ ਜਾਵੇ

ਨਿੰਮ ਨਾਲ਼ ਝੂਟਦੀਏ

ਤੇਰੇ ਝੁਮਕੇ ਲੈਣ ਹੁਲਾਰੇ

ਨਿੰਮ ਨਾਲ਼ ਝੂਟਦੀਏ

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ

ਨਿੰਮ ਨਾਲ਼ ਝੂਟਦੀਏ

ਲੱਛੋ ਬੰਤੀ ਪੀਣ ਸ਼ਰਾਬਾਂ

ਨਾਲ਼ ਮੰਗਣ ਤਰਕਾਰੀ
ਲੱਛੋ ਨਾਲ਼ੋਂ ਚੜ੍ਹਗੀ ਬੰਤੋ

54 - ਬੋਲੀਆਂ ਪਾਵਾਂ ਬੰਗਲਾ