ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲ਼ੀ
ਪੰਜ ਸੱਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲ਼ੀ
ਨੀ ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

ਜੰਡ

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲ਼ਾ ਜੰਡ ਵੱਢ ਕੇ

ਮਰਗੀ ਨੂੰ ਰੁਖ ਰੋਣਗੇ

ਅੱਕ ਢਕ ਤੇ ਕਰੀਰ ਜੰਡ ਬੇਰੀਆਂ

ਜੰਡ ਸ੍ਰੀਂਂਹ ਨੂੰ ਦੱਸੇ

ਤੂਤ ਨਹੀਓਂ ਮੂੰਹੋਂ ਬੋਲਦਾ

ਕਰੀਰ

ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ਼ ਜੱਟ ਗਿੱਧਾ ਪਾਉਂਦੇ
ਰੱਬ ਸਭਨਾ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

ਆਮ ਖਾਸ ਨੂੰ ਡੇਲੇ

ਮਿੱਤਰਾਂ ਨੂੰ ਖੰਡ ਦਾ ਕੜਾਹ

55 - ਬੋਲੀਆਂ ਦਾ ਪਾਵਾਂ ਬੰਗਲਾ