ਮਹਿੰਦੀ
ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖੱਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ
Page ਫਰਮਾ:Custom rule/styles.css has no content.Script error: No such module "Custom rule".ਗੁਲਾਬ ਦਾ ਫੁੱਲ
ਤਿੰਨ ਦਿਨਾਂ ਦੀ ਤਿੰਨ ਪਾ ਮਖਣੀ
ਖਾ ਗਿਆ ਟੁਕ ਤੇ ਧਰ ਕੇ
ਲੋਕੀ ਕਹਿੰਦੇ ਮਾੜਾ ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ
ਆ ਜਾ ਨਦੀ ਵਿਚ ਤਰਕੇ
Page ਫਰਮਾ:Custom rule/styles.css has no content.Script error: No such module "Custom rule".ਵੇਲ
ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ
Page ਫਰਮਾ:Custom rule/styles.css has no content.Script error: No such module "Custom rule".ਤੈਨੂੰ ਯਾਰ ਰਖਣਾ ਨੀ ਆਇਆ
ਵਧਗੀ ਵੇਲ ਜਹੀ
Page ਫਰਮਾ:Custom rule/styles.css has no content.Script error: No such module "Custom rule".ਪਿੰਡ ਤਾਂ ਸਾਡੇ ਡੇਰਾ ਸਾਧ ਦਾ
ਮੈਂ ਸੀ ਗੁਰਮੁਖੀ ਪੜ੍ਹਦਾ
ਰਹਿੰਦਾ ਸਤਿਸੰਗ 'ਚ
ਮਾੜੇ ਬੰਦੇ ਕੋਲ਼ ਨੀ ਖੜ੍ਹਦਾ
ਜਿਹੜਾ ਫੁੱਲ ਵਿਛੜ ਗਿਆ
ਮੁੜ ਨੀ ਵੇਲ ਤੇ ਚੜ੍ਹਦਾ
59 - ਬੋਲੀਆਂ ਦਾ ਪਾਵਾਂ ਬੰਗਲਾ