ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੋਠੇ ਨਾਲ਼ ਚੁਬਾਰਾ
ਭੋਂਂ ਦੇ ਵਿਚੋਂ ਅਡ ਵੰਡਾਵਾਂ
ਬਲਦ ਸਾਂਭ ਲਾਂ ਨਾਰਾ
ਰੋਹੀ ਵਾਲ਼ਾ ਜੰਡ ਵੱਢ ਕੇ-
ਤੈਨੂੰ ਕੱਲੀ ਨੂੰ ਪਾਉਂ ਚੁਬਾਰਾ

ਪੰਝੀ ਰੁਪਈਏ ਪੰਜ ਵਹਿੜਕੇ

ਪੰਜੇ ਨਿਕਲੇ ਹਾਲੀ
ਲਾਲ ਸਿਆਂ ਤੇਰੇ ਵਣਜਾਂ ਨੇ-
ਮੈਂ ਤਾਰੀ

ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ

ਗ਼ਮ ਦੀ ਕਰੋ ਨਿਹਾਰੀ
ਗ਼ਮ ਹੱਡਾਂ ਨੂੰ ਐਂ ਖਾ ਜਾਂਦਾ
ਜਿਉਂ ਲਕੜੀ ਨੂੰ ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਲਗਿਆ ਕੰਡਾ
ਦੁਖ ਹੋ ਜਾਂਦੇ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਆਈ ਫੰਡਰਾਂ ਦੀ ਵਾਰੀ
ਅਲ਼ਕ ਵਹਿੜਕੇ ਚਲਣੋਂ ਰਹਿ ਗੇ
ਮੋਢੇ ਧਰੀ ਪੰਜਾਲੀ
ਤੈਂਂ ਮੈਂ ਮੋਹ ਲਿਆ ਨੀ-
ਢਾਂਡੇ ਚਾਰਦਾ ਪਾਲ਼ੀ

ਢਾਈਆਂ ਢਾਈਆਂ ਢਾਈਆਂ

ਬੇਈਮਾਨ ਮਾਪਿਆਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਅੱਠੀਂਂ ਦਿਨੀ ਲੈਣ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਦੁੱਧ ਘਿਓ ਦੇਣ ਮੱਝੀਆਂ

61 - ਬੋਲੀਆਂ ਦਾ ਪਾਵਾਂ ਬੰਗਲਾ