ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਹਿੜਕੇ ਦੇਣਗੀਆਂ ਗਾਈਆਂ
ਅੰਗ ਦੀ ਪਤਲੀ ਨੇ-
ਪਿੱਪਲਾਂ ਨਾਲ਼ ਪੀਘਾਂ ਪਾਈਆਂ

ਹੱਟੀਏਂ ਬੈਠ ਸ਼ੁਕੀਨਾ

ਵਹਿੜੇ ਤੇਰੇ ਮੈਂ ਬੰਨ੍ਹਦੀ

ਚੱਕ ਟੋਕਰਾ ਬੈਲਾਂ ਨੂੰ ਕੱਖ ਪਾ ਦੇ

ਸੂੂਫ ਦੇ ਪਜਾਮੇ ਵਾਲ਼ੀਏ

ਬੱਗੇ ਬਲਦ ਖਰਾਸੇ ਜਾਣਾ

ਚੰਦ ਕੁਰੇ ਲਿਆ ਘੁੰਗਰੂ


ਵਹਿੜੇ ਤੇਰੇ ਮੈਂ ਬੰਨ੍ਹਦੂੰ
ਚੱਕ ਜਾਂਗੀਆ ਮੁੰਡਿਆਂ ਦੇ ਨਾਲ਼ ਰਲ਼ ਜਾ

ਬੱਗਿਆ ਚੱਕ ਚੌਂਕੜੀ

ਨੈਣ ਨਫੇ ਵਿਚ ਆਈ

ਊਠ

ਬੀਕਾਨੇਰ ਚੋਂ ਉਠ ਲਿਆਂਦਾ
ਦੇ ਕੇ ਰੋਕ ਪਚਾਸੀ
ਸ਼ੈਹਣੇ ਦੇ ਵਿਚ ਝਾਂਜਰ ਬਣਦੀ
ਮੁਕਸਰ ਬਣਦੀ ਕਾਠੀ
ਭਾਈ ਬਖਤੌਰੇ ਬਣਦੇ ਟਕੂਏ
ਰੱਲੇ ਬਣੇ ਗੰਡਾਸੀ
ਰੋਡੇ ਦੇ ਵਿਚ ਬਣਦੇ ਕੂੂੰਡੇ
ਸ਼ਹਿਰ ਭਦੌੜ ਦੀ ਚਾਟੀ
ਹਿੰਮਤ ਪੁਰੇ ਬਣਦੀਆਂ ਕਹੀਆਂ
ਕਾਸੀ ਪੁਰ ਦੀ ਦਾਤੀ
ਚੜ੍ਹ ਜਾ ਬੋਤੇ ਤੇ-
ਮੰਨ ਲੈ ਭੌਰ ਦੀ ਆਖੀ

62 - ਬੋਲੀਆਂ ਦਾ ਪਾਵਾਂ ਬੰਗਲਾ