ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣਾ ਵਿਆਂਦੜ ਰੱਥ ਵਿਚ ਬਹਿ ਗਿਆ
ਹੇਠ ਚੁਤੇਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ੍ਹ ਗਏ
ਝਾਂਜਰਾਂ ਛੋਟੀਆਂ ਪਾ ਕੇ
ਰੱਥ ਗੱਡੀਆਂ ਦਾ ਅੰਤ ਨਾ ਕੋਈ
ਜਾਨੀ ਚੜ੍ਹ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖਣ
ਆਈਆਂ ਹੁੰਮ ਹੁਮਾ ਕੇ
ਵਿਆਂਦੜ ਫੁੱਲ ਵਰਗਾ-
ਦੇਖ ਵਿਆਹੁਲੀਏ ਆ ਕੇ

ਊਠਾਂ ਵਾਲ਼ਿਆਂ ਰਾਹ ਰੋਕ ਲਏ

ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ-
ਸੋਹਣੀਆਂ ਤੇ ਸੱਸੀਆਂ ਚੱਲੀਆਂ

ਹਰ ਵੇ ਬਾਬਲਾ ਹਰ ਵੇ

ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ਼ ਵੇ
ਖਲ਼ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲ਼ੇ ਘਰ ਵੇ


ਲੰਡੇ ਊਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ

ਐਤਕੀਂ ਫਸਲ ਦੇ ਦਾਣੇ

ਲਾ ਦਈਂ ਵੀਰਾ ਬੱਗੇ ਊਠ ਤੇ

63 - ਬੋਲੀਆਂ ਦਾ ਪਾਵਾਂ ਬੰਗਲਾ