ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੋਤਾ
ਬੋਤਾ ਵੀਰ ਦਾ ਨਜ਼ਰ ਨਾ ਆਵੇ
ਉਡਦੀ ਧੂੜ ਦਿਸੇ

ਜਦੋਂ ਵੇਖ ਲਿਆ ਵੀਰ ਦਾ ਬੋਤਾ

ਮਲ ਵਾਂਗੂੰ ਪੈਰ ਧਰਦੀ

ਤੇਰੇ ਵੀਰ ਦਾ ਬਾਘੜੀ ਬੋਤਾ

ਉਠਕੇ ਮੁਹਾਰ ਫੜ ਲੈ

ਬੋਤੇ ਚਾਰਦੇ ਭੈਣਾਂ ਨੂੰ ਮਿਲ਼ ਆਉਂਦੇ

ਸਰਵਣ ਵੀਰ ਕੁੜੀਓ

ਬੋਤੇ ਚਾਰਦੇ ਭਤੀਜੇ ਮੇਰੇ

ਕੱਤਦੀ ਨੂੰ ਆਣ ਮਿਲ਼ਦੇ

ਗੱਡਦੀ ਰੰਗੀਲ ਮੁੰਨੀਆਂ

ਬੋਤਾ ਬੰਨ੍ਹਦੇ ਸਰਵਣਾ ਵੀਰਾ

ਛੱਪੜੀ ’ਚ ਘਾ ਮੱਲਿਆ

ਬੋਤਾ ਚਾਰ ਲੈ ਸਰਵਣਾ ਵੀਰਾ

ਭੈਣ ਭਾਈ ਬੋਤੇ ਤੇ ਚੜ੍ਹੇ

ਬੋਤਾ ਲਗਰਾਂ ਸੂਤਦਾ ਆਵੇ

ਮੂੂਹਰੇ ਰੱਥ ਭਾਬੋ ਦਾ

ਪਿੱਛੇ ਇੰਦਰ ਵੀਰ ਦਾ ਬੋਤਾ

ਰੇਲ ਦੇ ਬਰੋਬਰ ਜਾਵੇ

ਬੋਤਾ ਮੇਰੇ ਵੀਰਨ ਦਾ

64 - ਬੋਲੀਆਂ ਦਾ ਪਾਵਾਂ ਬੰਗਲਾ