ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਉਂ ਕਾਲੀਆਂ ਘਟਾਂ ਵਿਚ ਬਗਲਾ
ਬੋਤਾ ਮੇਰੇ ਵੀਰਨ ਦਾ

ਵੇ ਮੈਂ ਅਮਰਵੇਲ ਪੁਟ ਲਿਆਵਾਂ

ਬੋਤਾ ਤੇਰਾ ਭੁੱਖਾ ਵੀਰਨਾ

ਜਿਹੜਾ ਡੰਡੀਆਂ ਹਿੱਲਣ ਨਾ ਦੇਵੇ

ਬੋਤਾ ਲਿਆਵੀਂ ਉਹ ਮਿੱਤਰਾ

ਸੁਣ ਨੀ ਕੁੜੀਏ ਮਛਲੀ ਵਾਲ਼ੀਏ

ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲ਼ੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲ਼ੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ਼ ਚੱਕ ਲੀ
ਜੁੱਤੀ ਡਿਗਗੀ ਸਤਾਰਿਆਂ ਵਾਲ਼ੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚੱਲ ਕੇ ਸਮਾਦੂੰ ਚਾਲ਼ੀ
ਲਹਿੰਗੇ ਤੇਰੇ ਨੂੰ-
ਧੁਣਖ ਲਵਾਦੂੰ ਕਾਲ਼ੀ

ਉੱਚੇ ਟਿੱਬੇ ਮੇਰੀ ਬੋਤੀ ਚੁਗਦੀ

ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂ ਭੇਡੇ

ਨਿੱਕੀ ਨਿੱਕੀ ਕਣੀਂਂ ਦਾ ਮੀਂਹ ਵਰਸੇਂਦਾ

ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ

65 - ਬੋਲੀਆਂ ਦਾ ਪਾਵਾਂ ਬੰਗਲਾ