ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਆਵਣ ਤਾਂ ਰਹਿਣ ਖਲੀਆਂ
ਮੱਝੀਂ ਨੂੰ ਭੁਲ ਗਿਆ ਕੱਟ ਕੁਟਿਆਣਾ
ਭਜ ਬੇਲੇ ਵਿਚ ਬੜੀਆਂ
ਮੁੰਡਿਆਂ ਨੂੰ ਭੁਲ ਗਈ ਕੌਡ ਕਬੱਡੀ
ਹੱਥੀਂ ਪੁਰਾਣੀਆਂ ਫੜੀਆਂ
ਢੱਗਿਆਂ ਨੂੰ ਭੁਲ ਗਈਆਂ ਅੜ੍ਹਕਾਂ ਬੜ੍ਹਕਾਂ
ਕੰਨ੍ਹੀਂਂ ਪੰਜਾਲੀਆਂ ਧਰੀਆਂ
ਚਲ ਵੇ ਰਾਂਝਿਆ ਮੱਕੇ ਨੂੰ ਚੱਲੀਏ
ਮਿਲਣ ਪੱਤਣ ਤੇ ਖਲੀ ਆਂ

ਮੱਝਾਂ ਮੱਝਾਂ ਹਰ ਕੋਈ ਕਹਿੰਦਾ

ਮੱਝਾਂ ਤਾਂ ਹੂਰਾਂ ਪਰੀਆਂ
ਸਿੰਗ ਉਹਨਾਂ ਦੇ ਗਜ਼ ਗਜ਼ ਲੰਬੇ
ਦੰਦ ਚੰਬੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲ਼ੀਆਂ
ਮੱਝਾਂ ਸਾਂਵਲੀਆਂ-
ਭਜ ਬੇਲੇ ਵਿਚ ਬੜੀਆਂ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਗੋਡੇ ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ

ਖੱਖਰ ਖਾਧਾ ਮੈਨੂੰ ਹੈਂ ਦਸਦੀ

ਆਪ ਹੁਸਨ ਹੈਂ ਬਾਨੋਂ
ਦਿਨੇ ਦੇਖਕੇ ਡਰ ਹੈ ਲਗਦਾ
ਡਿਗਦੇ ਹੰਸ ਅਸਮਾਨੋਂ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇਂਂ ਜਹਾਨੋਂ

68 - ਬੋਲੀਆਂ ਦਾ ਪਾਵਾਂ ਬੰਗਲਾ