ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਫੇਰ ਵੇ ਵੱਢਾਂ ਪ੍ਰਛਾਵਾਂ
ਨਿੱਕਾ ਨਿੱਕਾ ਕਰਾਂ ਕੁੱਤਰਾ
ਤੈਨੂੰ ਕਰਕੇ ਪਤੀਲੇ ਪਾਵਾਂ
ਉਤਲੇ ਚੁਬਾਰੇ ਲੈ ਚੜ੍ਹਦੀ
ਮੇਰੀ ਖਾਂਦੀ ਦੀ ਹਿੱਕ ਦੁਖਦੀ
ਮੈਂ ਚਿੱਠੀਆਂ ਵੈਦ ਨੂੰ ਪਾਵਾਂ
ਪੁੱਤ ਮੇਰੇ ਚਾਚੇ ਦਾ
ਜਿਹੜਾ ਫੇਰਦਾ ਪੱਟਾਂ ਤੇ ਝਾਵਾਂ
ਚੁਬਾਰੇ ਵਿਚ ਰੱਖ ਮੋਰੀਆਂ
ਕੱਚੀ ਲੱਸੀ ਦਾ ਗਲਾਸ ਫੜਾਵਾਂ
ਸੇਜ ਬਛਾ ਮਿੱਤਰਾ-
ਹੱਸਦੀ ਖੇਡਦੀ ਆਵਾਂ

ਕੋਇਲ ਨਿੱਤ ਕੂਕਦੀ

ਕਦੇ ਬੋਲ ਚੰਦਰਿਆ ਕਾਵਾਂ

ਇਲ੍ਹ

ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ

ਕੋਇਲ

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ-
ਤੈਨੂੰ ਹੱਥ ਤੇ ਚੋਗ ਚੁਗਾਵਾਂ

ਭੈਣਾਂ ਭੈਣਾਂ ਕਦੇ ਨਾ ਲੜੀਆਂ

ਸਾਢੂ ਮਰਗੇ ਖਹਿ ਕੇ
ਕੋਇਲਾਂ ਬੋਲਦੀਆਂ-
ਵਿਚ ਬਾਗਾਂ ਦੇ ਬਹਿ ਕੇ

72 - ਬੋਲੀਆਂ ਦਾ ਪਾਵਾਂ ਬੰਗਲਾ