ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਲਾ
ਭੱਤਾ ਲੈ ਕੇ ਚੱਲੀ ਖੇਤ ਨੂੰ
ਸਿਰ ਤੇ ਲੈ ਕੇ ਪੱਲਾ
ਚੌਧਰੀਆਂ ਦਾ ਮੁੰਡਾ ਮਿਲ਼ ਗਿਆ
ਉਹ ਵੀ ਕੱਲਮ ਕੱਲਾ
ਨਾ ਨਾ ਕਰਦੀ ਰਹਿਗੀ
ਖੋਹ ਕੇ ਲੈ ਗਿਆ ਛੱਲਾ
ਹਾਏ ਨੀ ਮੇਰੀ ਅੱਲਾ ਅੱਲਾ

ਡੰਡੀਆਂ

ਤਾਵੇ ਤਾਵੇ ਤਾਵੇ
ਡੰਡੀਆ ਕਰਾ ਦੇ ਮਿੱਤਰਾ
ਜੀਹਦੇ ਵਿਚ ਦੀਂ ਮੁਲਖ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਜਾਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ਼ ਫੁਲਕਾ ਨਾ ਖਾਵੇ
ਪਤਲੋ ਦੀ ਠੋਡੀ ਤੇ-
ਲੌਂਗ ਚਾਂਬੜਾਂ ਪਾਵੇ

ਬਾਲ਼ੇ

ਗੱਲ੍ਹਾਂ ਗੋਰੀਆਂ ਚਿਲਕਣੇ ਬਾਲ਼ੇ
ਬਚਨੋ ਵੈਲਣ ਦੇ

ਰਸ ਲੈਗੇ ਕੰਨਾਂ ਦੇ ਬਾਲ਼ੇ

ਝਾਕਾ ਲੈਗੀ ਨਥ ਮੱਛਲੀ

ਲੌਂਗ

ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ

77 - ਬੋਲੀਆਂ ਦਾ ਪਾਵਾਂ ਬੰਗਲਾ