ਇਹ ਵਰਕੇ ਦੀ ਤਸਦੀਕ ਕੀਤਾ ਹੈ
ਦੇਸ ਪੰਜਾਬ ਦੇ ਮੁੰਡੇ ਸੁਣੀਂਦੇ
ਜਿਊਂ ਲੜੀਆਂ ਦੀਆਂ ਲੜੀਆਂ
ਕੱਠੇ ਹੋ ਕੇ ਪਾਉਣ ਬੋਲੀਆਂ
ਮੁੱਛਾਂ ਰਖਦੇ ਖੜੀਆਂ
ਰਲ਼ ਮਿਲ਼ ਕੇ ਫੇਰ ਪਾਉਣ ਭੰਗੜਾ
ਸਹਿੰਦੇ ਨਹੀਂ ਕਿਸੇ ਦੀਆਂ ਤੜੀਆਂ
ਐਰ ਗੈਰ ਨਾਲ਼ ਗਲ ਨਹੀਂ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਬੇਲਾਂ ਧਰਮ ਦੀਆਂ-
ਵਿਚ ਦਰਗਾਹ ਦੇ ਹਰੀਆਂ