ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਆਲ਼ੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਆਲ਼ੇ
ਭਾਈਆਂ ਬਾਝ ਨਾ ਸੋਹਣ ਮਜਲਸਾਂ
ਸੋਂਹਦੇ ਭਾਈਆਂ ਵਾਲ਼ੇ
ਹੋਣ ਉਹਨਾ ਦੀਆਂ ਸੌ ਸੌ ਬਾਹਾਂ
ਭਾਈ ਜਿਨ੍ਹਾਂ ਦੇ ਬਾਹਲੇ
ਬਾਝ ਭਰਾਵਾਂ ਦੇ-
ਮੈਨੂੰ ਘੂਰਦੇ ਸ਼ਰੀਕੇ ਵਾਲ਼ੇ

ਸਾਹਨੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸਾਹਨੀ
ਓਥੇ ਦਾ ਇਕ ਗੱਭਰੂ ਸੁਣੀਂਦਾ
ਗਲ਼ ਵਿਚ ਉਹਦੇ ਗਾਨੀ
ਹਰਾ ਮੂੰਗੀਆ ਬੰਨ੍ਹਦਾ ਸਾਫਾ
ਤੋਰ ਤੁਰੇ ਮਸਤਾਨੀ
ਭਾੜੇ ਦੀ ਹੱਟ ਬਹਿਕੇ ਬੰਦਿਆ
ਬਣਿਆਂ ਫਿਰਦਾ ਜਾਨੀ
ਕਾਲ਼ਿਆਂ ਦੇ ਵਿਚ ਆ ਗੇ ਧੌਲ਼ੇ
ਦਿਸਦੀ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ

ਸੁਖਾਨੰਦ

ਸੁਖਾਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ਼ ਦੀਆਂ

84 - ਬੋਲੀਆਂ ਦਾ ਪਾਵਾਂ ਬੰਗਲਾ