ਇਹ ਸਫ਼ਾ ਪ੍ਰਮਾਣਿਤ ਹੈ
ਸੂਇਆਂ ਕੱਸੀਆਂ ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡਾ ਤਾਂ ਫਤਹ ਮੁਹੰਮਦ
ਦੂਜਾ ਹੈ ਸਰਦਾਰੂ
ਗਾਮਾ ਬਰਕਤ ਸੌਣ ਨਿਹਾਲਾ
ਸਭ ਦੇ ਉੱਤੋਂ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲ਼ੇ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ-
ਗਿੱਧੇ ਦਾ ਚਾਓ ਉਤਾਰੂ


ਜੱਟੀ ਕੋਟ ਕਪੂਰੇ ਦੀ ਨੂੰਹ
ਬਾਮਣ ਅੰਬਰਸਰ ਦਾ
ਜੱਟੀ ਦੇ ਘਰ ਲੇਫ ਤਲਾਈ
ਪਲੰਘ ਬਾਹਮਣ ਦੇ ਘਰ ਦਾ
ਜੱਟੀ ਬੈਠੀ ਪੇੜੇ ਕਰਦੀ
ਬਾਹਮਣ ਮੰਡੇ ਘੜਦਾ
ਬਾਹਰੋਂ ਫਿਰਦਾ ਦਿਓਰ ਜੋ ਆਇਆ
ਸਲੰਘ ਗੰਡਾਸਾ ਫੜਦਾ
ਨਾ ਵੇ ਦਿਓਰਾ ਮਾਰ ਗੁਆਈਂ
ਬਾਹਮਣ ਆਪਣੇ ਘਰ ਦਾ
ਕਪਲਾ ਗਊ ਦੀ ਪੂਛ ਫੜਾ ਲੈ
ਮੁੜ ਵਿਹੜੇ ਨਹੀਂ ਬੜਦਾ
ਕੱਚੀਆਂ ਕੈਲਾਂ ਨੂੰ-
ਜੀ ਸਭਨਾਂ ਦਾ ਕਰਦਾ


ਪਿੰਡਾਂ ਵਿਚੋਂ ਪਿੰਡ ਸੁਣੀਂਂਦਾ
ਪਿੰਡ ਸੁਣੀਦਾ ਖਾਰੀ
ਖਾਰੀ ਦੀਆਂ ਦੋ ਮੁਟਿਆਰਾਂ ਸੁਣੀਂਂਦੀਆਂ
ਇਕ ਪਤਲੀ ਇਕ ਭਾਰੀ
86 - ਬੋਲੀਆਂ ਦਾ ਪਾਵਾਂ ਬੰਗਲਾ