ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੱਭਰੂਆਂ ਨੂੰ ਮਾਰੇ ਅੱਖਾਂ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਝੂਠ ਨਾ ਬੋਲੀਂ ਨੀ-
ਸੂਰਜ ਲਗਦਾ ਮੱਥੇ

ਛਾਪਾ

ਪਿੰਡਾ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਛਾਪਾ
ਛਾਪੇ ਦੀ ਇਕ ਨਾਰ ਸੁਣੀਂਦੀ
ਕੁੱਛੜ ਉਹਦੇ ਕਾਕਾ
ਗਲ਼ੀਆਂ ਦੇ ਵਿਚ ਰੋਂਦਾ ਫਿਰਦਾ
ਕਰਦਾ ਚਾਚਾ ਚਾਚਾ
ਜੋੜੀਆਂ ਬਨਾਉਣ ਵਾਲ਼ਿਆ-
ਤੇਰਾ ਹੋਊ ਸਵਰਗ ਵਿਚ ਵਾਸਾ

ਡੱਲਾ

ਡੱਲੇ ਦੀਆਂ ਦੋ ਕੁੜੀਆਂ ਸੁਣੀਂਂਦੀਆਂ
ਇਕ ਪਤਲੀ ਇਕ ਭਾਰੀ
ਭਾਰੀ ਨੇ ਤਾਂ ਵਿਆਹ ਕਰਵਾ ਲਿਆ
ਪਤਲੀ ਰਹਿਗੀ ਕੁਆਰੀ
ਨਿਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ

ਦਵਾਲਾ

ਸੁਣ ਵੇ ਵੀਰਾ ਮੇਰਿਆ
ਦਵਾਲਾ ਥੋਨੂੰ ਪਿੰਡ ਦਸਦਾਂ
ਜਿਹੜਾ ਨਗਰ ਸੁਣੀਂਦਾ ਭਾਰੀ
ਸੋਹਣੇ ਓਥੇ ਬਾਗ ਬਗੀਚੇ
ਸੁੰਦਰ ਬੜੀ ਅਟਾਰੀ
ਰਾਮ ਸਿੰਘ ਜੋ ਗੁਰੂ ਹਮਾਰਾ

88 - ਬੋਲੀਆਂ ਦਾ ਪਾਵਾਂ ਬੰਗਲਾ