ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਉਂ ਮੇਰਾ ਕਰਤਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ

ਨਾਭਾ

ਨਾਭੇ ਕੰਨੀ ਤੋਂ ਆਗੀ ਬਦਲੀ
ਚਾਰ ਕੁ ਸਿੱਟਗੀ ਕਣੀਆਂ
ਕੁੜਤੀ ਭਿੱਜ ਕੇ ਲਗਗੀ ਕਾਲਜੇ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅੱਜ ਜਿੰਦੜੀ ਨੂੰ ਬਣੀਆਂ

ਪਟਿਆਲਾ

ਪਟਿਆਲੇ ਦੇ ਵਿਚ ਦੋ ਮੁੰਡੇ ਸੁਣੀਂਦੇ
ਇਕ ਗੋਰਾ ਇਕ ਕਾਲ਼ਾ
ਕਾਲ਼ੇ ਦੀ ਮੈਂ ਸੁਆਵਾਂ ਸੁੱਥਣ
ਗੋਰੇ ਦਾ ਮੈਂ ਪਾਵਾਂ ਨਾਲ਼ਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਚਮਕਾਰਾ

ਬੀਕਾਨੇਰ

ਬੀਕਾਨੇਰ ਤੋਂ ਲਿਆਂਦੀ ਬੋਤੀ
ਖਰਚੇ ਨਕਦ ਪਚਾਸੀ
ਜਗਰਾਵਾਂ ਦੀ ਝਾਂਜਰ ਲਿਆਂਦੀ
ਬਾਗੜ ਦੇਸ ਦੀ ਕਾਠੀ
ਉੱਤੇ ਚੜ੍ਹ ਜਾ ਬਿਨ ਮੁਕਲਾਈਏ
ਮੰਨ ਲੈ ਭੌਰ ਦੀ ਆਖੀ
ਆਸ਼ਕ ਲੋਕਾਂ ਦੀ-
ਕੌਣ ਕਰੂਗਾ ਰਾਖੀ

ਤਾਵੇ ਤਾਵੇ ਤਾਵੇ

ਗੱਡੀ ਅਸੀਂ ਉਹ ਚੜ੍ਹਨੀਂ

90 - ਬੋਲੀਆਂ ਦਾ ਪਾਵਾਂ ਬੰਗਲਾ