ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/95

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਸਿਰੋਂ ਸੁਣੀਦਾ ਰੋਡਾ
ਆਉਂਦੀ ਦੁਨੀਆਂ ਮੱਥੇ ਟੇਕਦੀ
ਬੜੀ ਸੁਣੀਂਦੀ ਸੋਭਾ
ਸਾਧ ਦੇ ਡੇਰੇ ਜਾਂਦੀਏ ਰੰਨੇ
ਮੁੰਡਾ ਜੰਮੇਂਗੀ ਰੋਡਾ
ਲੱਕ ਤੇਰਾ ਪਤਲਾ ਜਿਹਾ-
ਭਾਰ ਸਹਿਣ ਨਾ ਜੋਗਾ

ਮੌੜੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੌੜੀ
ਮੌੜੀ ਦੀ ਇਕ ਨਾਰ ਸੁਣੀਂਦੀ
ਦੰਦ ਜਾੜ੍ਹ ਤੋਂ ਬੋੜੀ
ਛੜਿਆਂ ਨੂੰ ਉਹ ਧੱਕੇ ਦਿੰਦੀ
ਗੱਭਰੂਆਂ ਨੂੰ ਲੋਰੀ
ਪਿੰਡ ਦੇ ਚੋਬਰ ਪੱਟੇ ਸਾਰੇ
ਮੇਲ਼ ਮੇਲ਼ ਕੇ ਜੋੜੀ
ਹੌਲ਼ੀ ਹੌਲ਼ੀ ਚੜ੍ਹ ਮਿਤੱਰਾ-
ਮੈਂ ਪਤਲੇ ਬਾਂਸ ਦੀ ਪੋਰੀ

ਰਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰਣੀਆਂ
ਉਰਲੇ ਪਾਸੇ ਬੱਦਲ ਘੋਰੇ
ਪਰਲੇ ਪਾਸੇ ਕਣੀਆਂ
ਕੁੜਤੀ ਭਿਜਕੇ ਹਿੱਕ ਨਾਲ਼ ਲਗ ਗੀ
ਸੁਰਮਾਂ ਹੋ ਗਿਆ ਡਲ਼ੀਆਂ

93 - ਬੋਲੀਆਂ ਦਾ ਪਾਵਾਂ ਬੰਗਲਾ