ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਦੇ ਇਸ ਸੰਗ੍ਰਹਿ ਦੇ ਇਕ ਹੋਰ ਪੱਖ ਬਾਰੇ ਸੰਕੇਤ ਕਰਨਾ ਜ਼ਰੂਰੀ ਹੈ। ਪੰਜਾਬ ਦੀ ਪੀੜਾ ਨੂੰ ਉਸਨੇ ਕਿਧਰੇ ਸਿੱਧੇ ਰੂਪ ਵਿਚ ਪੇਸ਼ ਕੀਤਾ ਹੈ ਕਿਧਰੇ ਉਪਰੋਕਤ ਕਿਸਮ ਦੇ ਰੂਪਾਂਤਰਣ ਸਾਹਮਣੇ ਲਿਆਂਦੇ ਹਨ ਤੇ ਕਿਧਰੇ ਉਸ ਨੇ ਪੰਛੀਆਂ ਦੇ ਜਗਤ ਤੇ ਉਨ੍ਹਾਂ ਬਾਰੇ ਸੰਸਿਆਂ ਵਿਚੋਂ ਇਸ ਤ੍ਰਾਸਦੀ ਦਾ ਬਿੰਬ ਪੇਸ਼ ਕੀਤਾ ਹੈ। ਉਹ ਜਦੋਂ ਇਸ ਵਿਧੀ ਨਾਲ ਬਿੰਬਾਂ ਦੀ ਸਿਰਜਣਾ ਕਰਦਾ ਹੈ ਜਾਂ ਤ੍ਰਾਸਦੀ ਦਾ ਅਹਿਸਾਸ ਪੈਦਾ ਕਰਦਾ ਹੈ ਤਾਂ ਉਸ ਦਾ ਕਾਵਿ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਤ੍ਰਾਸਦੀ ਦੇ ਅਹਿਸਾਸ ਦੇ ਨਾਲ ਨਾਲ ਉਸ ਦਾ ਕਾਵਿ-ਸੁਹਜ ਤੇ ਬਿੰਬਾਵਲੀ ਵਧੇਰੇ ਵਿਸਤ੍ਰਿਤ ਹੋ ਜਾਂਦੇ ਹਨ। ਇਹ ਗੁਰਭਜਨ ਗਿੱਲ ਦੀ ਵਿਲੱਖਣਤਾ ਹੈ। ਉਸਦੀਆਂ ਅਜਿਹੀਆਂ ਸਤਰਾਂ ਪੜੋ:



ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉਤੇ ਬਹਿੰਦਿਆਂ।
ਰਾਤ ਲੰਘਾਈ ਕੰਡਿਆਂ ਉਤੇ ਉਸਲਵੱਟੇ ਸਹਿੰਦਿਆਂ।
ਅੱਗ ਵੀ ਸਾੜੇ ਠੰਢ ਵੀ ਠਾਰੇ ਜੰਤ ਜਨੌਰਾਂ ਦਾ ਵੀ ਡਰ
ਕੱਲ੍ਹੀ ਜਾਨ ਨੂੰ ਲੱਖਾਂ ਕਜੀਏ ਜੰਗਲ ਦੇ ਵਿਚ ਰਹਿੰਦਿਆਂ।

ਏਥੇ ਉੱਡ ਜੋ ਘਰਾਂ ਨੂੰ ਜਾਓ
ਨੀ ਚਿੜੀਓ ਮਰ ਜਾਣੀਓ।
ਅੱਗ ਬਲਦੀ ਏ ਖੰਭਾਂ ਨੂੰ ਬਚਾਓ
ਨੀ ਚਿੜੀਓ ਮਰ ਜਾਣੀਓ।

ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ।
ਚਿੜੀਆਂ ਨੇ ਫੇਰ ਕਿਸ ਜਗ੍ਹਾ ਨੇ ਬੋਟ ਪਾਲਣੇ।

ਪੰਜਾਬੀ ਵਿਚ ਪੰਜਾਬ ਦੀ ਤ੍ਰਾਸਦੀ ਨਾਲ ਸੰਬੰਧਤ ਜਿੰਨਾ ਵੀ ਕਾਵਿ ਲਿਖਿਆ ਗਿਆ ਹੈ ਉਸ ਵਿਚ ਦੁਹਰਾਅ ਕਾਫ਼ੀ ਹੈ, ਉਸ ਵਿਚ ਸ਼ੈਲੀ ਦਾ ਅੰਤਰ ਕਾਫ਼ੀ ਘੱਟ ਪਾਪਤ ਹੁੰਦਾ ਹੈ, ਇਸ ਲਈ ਇਸ ਗੱਲ ਦੀ ਤਲਾਸ਼ ਰਹਿੰਦੀ ਹੈ ਕਿ ਕਿਥੇ ਕਿਸ ਕਵੀ ਦੀ ਵਿਲੱਖਣਤਾ ਜਾਂ ਤਾਂ ਲੋਕ ਗੀਤਾਂ ਵਾਲੇ ਰੂਪਾਂਤਰਣ ਵਿਚ ਹੈ ਜਾਂ ਇਸ ਕਾਵਿ ਵਿਚ ਜੋ ਪੰਛੀਆਂ ਦੀ ਬਿੰਬਾਵਲੀ ਨਾਲ ਪ੍ਰਤੀਕਾਤਮਕ ਤੌਰ 'ਤੇ ਸੰਬੋਧਤ ਹੁੰਦਾ ਹੈ।

ਉਹ ਭਾਵੇਂ ਨਜ਼ਮ ਲਿਖ ਰਿਹਾ ਹੋਵੇ, ਭਾਵੇਂ ਗੀਤ ਤੇ ਭਾਵੇਂ ਗ਼ਜ਼ਲ ਉਸਦਾ ਪ੍ਰਗੀਤਕ ਅਹਿਸਾਸ ਜਾਂ ਪ੍ਰਗੀਤਕ ਚੇਤਨਾ ਬਹੁਤ ਡੂੰਘੀ ਹੈ, ਉਸ ਨੂੰ

ਬੋਲ ਮਿੱਟੀ ਦਿਆ ਬਾਵਿਆ/13